ਸੱਥਾਂ ਦੀ ਮੁੜ ਸੁਰਜੀਤੀ ਵੱਲ ਕਦਮ
ਲੋੜ ਕਾਂਢ ਦੀ ਮਾਂ ਦੇ ਕਥਨ ਅਨੁਸਾਰ ਸਮੇਂ ਦੇ ਅਨੁਸਾਰ ਲੋਕਾਂ ਦੀ ਜ਼ਰੂਰਤ ਵਿੱਚੋਂ ਆਪ ਮੁਹਾਰੇ ਸਾਂਝੀ ਥਾਂ ਬੈਠਣ ਲਈ ਸੱਥ ਸ਼ਬਦ ਦੀ ਨਿਰਮਾਣ
ਹੋਇਆ । ਹੋਲੀ — ਹੋਲੀ ਇਸ ਥਾਂ ਤੇ ਸਾਂਝੀਆਂ ਗੱਲਾਂ ਅਤੇ ਮਸਲੇ ਨਬੇੜਨੇ ਸ਼ੁਰੂ ਕੀਤੇ । ਜਵਾਨੀ ਕਲਾਮੀ ਸੱਥ ਤੇ ਵਿਚਾਰ ਕਰਕੇ ਸਮਾਜਿਕ
ਨਿਯਮ ਘੜ ਲਏ ਜਾਂਦੇ ਸਨ । ਇਸ ਨਾਲ ਸ਼ਾਂਤੀ ਅਤੇ ਭਾਈਚਾਰਕ ਏਕਤਾ ਕਾਇਮ ਰਹਿੰਦੀ ਸੀ । ਇਸ ਵਿੱਚੋ ਹੀ ਪੰਚਾਇਤੀ ਰਾਜ ਦੀ ਨੀਂਹ
ਰੱਖੀ ਹੋਵੇਗੀ ਇਸ ਗੱਲ ਵਿੱਚ ਵੀ ਅੱਤ ਕਥਨੀ ਨਹੀਂ ਲੱਗਦੀ । ਅਜ਼ਾਦੀ ਤੋਂ ਬਾਅਦ 1952 ਵਿੱਚ ਕਮਿਊਨਿਟੀ ਡਿਵੈਂਲਪਮੈਂਟ ਸੈਂਟਰ ਪ੍ਰੋਗਰਾਮ
ਸ਼ੁਰੂ ਕੀਤਾ ਸੀ । ਇਸਦੀ ਨੀਂਹ ਵੀ ਸੱਥਾਂ ਹੀ ਲੱਗਦੀਆਂ ਹਨ ।
ਸੱਥਾਂ ਦਾ ਮੌਸਮ ਨਾਲ ਵੀ ਨੇੜਿਓ ਸਬੰਧ ਹੁੰਦਾ ਸੀ । ਗਰਮੀ ਵਿੱਚ ਬੂਟਿਆਂ — ਬੋਹੜਾਂ ਥੱਲੇ ਬੈਠ ਕੇ ਸੱਥ ਸਜਾਈ ਜਾਂਦੀ ਸੀ । ਸਰਦੀ
ਦੀ ਰੁੱਤ ਵਿੱਚ ਧੂਣਾਂ ਲਾ ਕੇ ਸੱਥ ਸੱਜਦੀ ਸੀ । ਪੱਤਝੜ ਵਿੱਚ ਰਲੀ ਮਿਲੀ ਅਤੇ ਹਾੜ੍ਹੀ ਸਾਉਣੀ ਬੀਜਣ ਵੱਢਣ ਸਮੇਂ ਸੱਥਾਂ ਰੋਣਕ ਰਹਿਤ ਹੀ
ਹੁੰਦੀਆਂ ਸਨ ਕਿੳਂਕਿ ਇਸ ਸਮੇਂ ਲੋਕਾਂ ਕੋਲ ਵੇਹਲ ਨਹੀਂ ਹੁੰਦਾ ਸੀ । ਬਤੋਰ ਕਮੇਡੀਅਨ ਭਗਵੰਤ ਮਾਨ ਜੀ ਨੇ ਬਜ਼ੁਰਗ , ਪੜ੍ਹਨ ਵਾਲੇ , ਫੌਜੀ
ਵੀਰ ਅਤੇ ਔਰਤ ਬਾਰੇ ਸੱਥ ਵਿੱਚ ਟਕੋਰ ਕਰਕੇ ਯਥਾਰਤ ਪੇਸ਼ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਸੀ । ਹਾਂ ਇੱਕ ਗੱਲ ਜ਼ਰੂਰ ਹੈ ਕਿ ਸੱਥ ਮਰਦ
ਪ੍ਰਧਾਨ ਸੀ ਔਰਤਾਂ ਕੋਲ ਤ੍ਰਿੰਝਣ ਹੁੰਦੀ ਸੀ । ਦੋਵੇਂ ਲਿੰਗ ਇੱਕ ਦੂਜੀ ਜਗਾਹ ਜਾਣ ਤੋਂ ਸੰਕੋਚ ਕਰਦੇ ਸਨ । ਇਹ ਸਲੀਕਾ ਵੀ ਸੀ । ਸ਼ੁਰੂਆਤੀ ਦੌਰ
ਵਿੱਚ ਵਿਹਲਾ ਸਮਾਂ ਗੁਜ਼ਾਰਨ ਲਈ ਸੱਥਾਂ ਜੁੜਦੀਆ ਸਨ ਅੱਜ ਦੇ ਪਦਾਰਥਵਾਦੀ ਯੁੱਗ ਨੇ ਦੌੜ ਵਿੱਚ ਸੱਥਾਂ ਮੱਧਮ ਪਾ ਦਿੱਤੀਆਂ ਹਨ । ਅੱਜ ਕਲ੍ਹ
ਉਂਝ ਵੀ ਸੱਥਾਂ ਵਿੱਚ ਬੈਠਣ ਦਾ ਵਿਹਲ ਨਹੀਂ ਮਿਲਦਾ । ਅੱਜ ਕੱਲ੍ਹ ਸੱਥਾਂ ਦੀ ਜਗਾਹ ਪੜ੍ਹੀ ਲਿਖੀ ਪੀੜ੍ਹੀ ਸੱਥਾਂ ਦੀ ਬਜਾਏ ਬਜ਼ੁਰਗਾਂ ਦਾ ਬੋਝ
ਸਮਝ ਕੇ ਬਿਰਧ ਆਸ਼ਰਮ ਵੱਲ ਰੁੱਖ ਕਰਦੀ ਹੈ । ਸੱਥ ਦਾ ਪਿੰਡ ਨਾਲ ਜਿਸਮ ਰੂਹ ਵਾਲਾ ਸੁਮੇਲ ਹੁੰਦਾ ਸੀ । ਅੱਜ ਪਿੰਡਾਂ ਵਿੱਚੋਂ ਵੀ ਰੋਣਕਾਂ
ਗਾਇਬ ਹੋਣ ਨਾਲ ਸੱਥਾਂ ਰੋਣਕਾਂ ਰਹਿਤ ਹਨ । ਨਵੀਂ ਪੀੜ੍ਹੀ ਨੂੰ ਸੱਥ ਬਾਰੇ ਬਿਲਕੁਲ ਹੀ ਨਹੀਂ ਪਤਾ ।
ਪੰਜਾਬ ਦੀ ਮੋਜੂਦਾ ਸਰਕਾਰ ਨੇ ਸੱਥਾਂ ਨੂੰ ਮੋਡਰਨ ਸੱਥਾਂ ਬਣਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੈ । ਇਸ ਨਾਲ ਸਮਾਜਿਕ ਪਲੇਟਫਾਰਮ ਤਿਆਰ
ਹੋਵੇਗਾ ਖੁਸੀ ਹੋਈ ਭਾਈਚਾਰਕ ਏਕਤਾ ਬਹਾਲ ਹੋਵੇਗੀ । ਪੰਚਾਇਤਾਂ ਅਤੇ ਗ੍ਰਾਮ ਸਭਾਵਾਂ ਲੀਹ ਤੇ ਆਉਣਗੀਆਂ ਇਹਨਾਂ ਲਈ ਪੰਜਾਬ ਸਰਕਾਰ
ਨੇ ਇੱਕ ਤਕਨੀਕੀ ਨਕਸ਼ਾ ਪੇਸ਼ ਕੀਤਾ ਹੈ । ਜਿਸਦੀ ਕੀਮਤ 8.70 ਲੱਖ ਰੱਖੀ ਗਈ ਹੈ । ਇਸਦੇ ਨਿਰਮਾਣ ਰੱਖ ਰਖਾਵ ਅਤੇ ਵਿਤੀ ਖਰਚ ਲਈ
ਮਗਨਰੇਗਾ ਸਕੀਮ ਉਤਸ਼ਾਹਿਤ ਹੋਵੇਗੀ । ਪਹਿਲੇ ਦੌਰ ਵਿੱਚ ਹਰ ਬਲੋਕ ਵਿੱਚ 10 ਸੱਥਾਂ ਬਣਾਉਣ ਦਾ ਟੀਚਾ ਹੈ ਜੋ ਹੋਲੀ ਹੋਲੀ ਵੱਧ ਕੇ ਸੱਥ
ਕਲਚਰ ਨੂੰ ਮੁੜ ਸੁਰਜੀਤੀ ਵੱਲ ਲੇ ਜਾਵੇਗਾ ਇਸਦੇ ਨਾਲ ਹੀ ਤ੍ਰਿੰਝਣ ਦੀ ਸੁਰਜੀਤੀ ਬਾਰੇ ਕਦਮ ਉਠਾਣੇ ਚਾਹੀਦੇ ਹਨ । ਸਰਕਾਰ ਨੇ ਸੱਥ
ਕਲਚਰ ਨੂੰ ਸੁਰਜੀਤ ਕਰਨ ਨਾਲ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਇੱਕ ਵਿਸ਼ੇਸ਼ ਕਦਮ ਚੁੱਕਿਆ ਹੈ । ਇਸ ਨਾਲ ਸੱਭਿਅਤਾ ਅਤੇ
ਸੱਭਿਆਚਾਰ ਪੱਖੋਂ ਪੰਜਾਬ ਖੁਸ਼ਹਾਲ ਹੋਵੇਗਾ ।
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ