ਲੁਧਿਆਣਾ: 80 ਸਾਲ ਦੀ ਐਨਆਰਆਈ ਬਜ਼ੁਰਗ ਔਰਤ ਦੇ 9500 ਆਸਟ੍ਰੇਲੀਅਨ ਡਾਲਰ ਚੋਰੀ ਹੋ ਗਏ। ਲੁਧਿਆਣਾ ਦੇ ਸੰਤੋਖ ਨਗਰ ਦੀ ਰਹਿਣ ਵਾਲੀ ਜੀਵਨ ਆਸ਼ਾ ਸੂਦ ਨੇ ਥਾਣਾ ਦਰੇਸੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਕੁਝ ਦਿਨ ਪਹਿਲੋਂ ਉਹ ਆਪਣੀ ਬੇਟੀ ਸੰਦੀਪਾ ਦੇ ਘਰ ਗੋਲਡਨ ਐਵੀਨਿਊ ਗਈ ਸੀ । ਅਗਲੇ ਦਿਨ ਸੰਦੀਪਾ ਕਿਸੇ ਕੰਮ ਲਈ ਚੰਡੀਗੜ੍ਹ ਚਲੀ ਗਈ। ਔਰਤ ਨੇ ਜਦ ਆਪਣਾ ਬੈਗ ਚੈੱਕ ਕੀਤਾ ਤਾਂ ਉਸ ਵਿੱਚ ਰੱਖੇ ਗਏ 9500 ਆਸਟ੍ਰੇਲੀਅਨ ਡਾਲਰ ਗਾਇਬ ਹੋ ਚੁੱਕੇ ਸਨ। ਔਰਤ ਤੁਰੰਤ ਆਪਣੇ ਘਰ ਸੰਤੋਖ ਨਗਰ ਪਹੁੰਚੀ। ਸਾਰਾ ਘਰ ਚੈੱਕ ਕਰਨ ਦੇ ਬਾਵਜੂਦ ਉਸਨੂੰ ਘਰ ਵਿੱਚ ਡਾਲਰ ਨਹੀਂ ਮਿਲੇ। ਮਹਿਲਾ ਨੇ ਦੱਸਿਆ ਕਿ ਉਸ ਡਾਲਰ ਕਿਸੇ ਅਣਪਛਾਤੇ ਵਿਅਕਤੀ ਨੇ ਚੋਰੀ ਕਰ ਲਏ ਹਨ। ਇਸ ਮਾਮਲੇ ਵਿੱਚ ਥਾਣਾ ਦਰੇਸੀ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।