ਲੁਧਿਆਣਾ : ਖੁਦ ਨੂੰ ਸੀਬੀਆਈ ਦੇ ਅਧਿਕਾਰੀ ਦੱਸਣ ਵਾਲੇ ਨੌਸਰਬਾਜ਼ਾ ਨੇ ਲੈਫਟੀਨੈਂਟ ਕਰਨਲ ਨੂੰ ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ ਉਨ੍ਹਾਂ ਕੋਲੋਂ 35 ਲੱਖ ਰੁਪਏ ਦੀ ਰਕਮ ਟਰਾਂਸਫਰ ਕਰਵਾ ਲਈ । ਇਸ ਮਾਮਲੇ ਸਬੰਧੀ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੂੰ ਸ਼ਿਕਾਇਤ ਦਿੰਦਿਆਂ ਸਰਾਭਾ ਨਗਰ ਦੇ ਰਹਿਣ ਵਾਲੇ ਲੈਫ਼ਟੀਨੈਂਟ ਕਰਨਲ ਪਰਉਪਕਾਰ ਸਿੰਘ ਸਿੰਬੀਆ ਨੇ ਦੱਸਿਆ ਕਿ ਕੁਝ ਸ਼ਾਤਰ ਠੱਗਾ ਨੇ ਇਸ ਕਦਰ ਜਾਲ ਬੁਣਿਆ ਕਿ ਉਹ ਉਨ੍ਹਾਂ ਦੇ ਝਾਂਸੇ ਵਿੱਚ ਫਸ ਗਏ । ਨੋਸਰਬਾਜ਼ਾ ਨੇ ਲੈਫਟਨੈਂਟ ਕਰਨਲ ਪਰਉਪਕਾਰ ਸਿੰਘ ਨੂੰ ਅਰੈਸਟ ਕਰਨ ਦਾ ਡਰਾਵਾ ਦਿੱਤਾ ਅਤੇ ਉਨ੍ਹਾਂ ਕੋਲੋਂ ਪੂਰੇ 35 ਲੱਖ ਰੁਪਏ ਹਾਸਿਲ ਕਰ ਲਏ । ਕੁਝ ਸਮੇਂ ਬਾਅਦ ਲੈਫਟੀਨੈਂਟ ਕਰਨਲ ਨੇ ਇਸ ਸਬੰਧੀ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੂੰ ਇੱਕ ਲਿਖਤ ਸ਼ਿਕਾਇਤ ਦਿੱਤੀ । ਪੜਤਾਲ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਨੌਸਰਬਾਜ਼ਾ ਦੇ ਖ਼ਿਲਾਫ਼ ਮੁਕਦਮਾ ਦਰਜ ਕਰਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।