ਪੰਜਾਬ ਦਾ ਵਿਕਾਸ ਜੌ ਕਾਂਗਰਸ ਰਾਜ ਵਿਖੇ ਹੋਇਆ ਉਹ ਅੱਜ ਤਕ ਕਿਸੇ ਪਾਰਟੀ ਵਲੋ ਨਹੀਂ ਕੀਤਾ ਗਿਆ-ਬੈਂਸ*
*ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦੇ ਲੋਕ ਗੱਪਾਂ ਮਾਰਨ ਵਾਲੀ ਸਰਕਾਰ ਤੋ ਆਏ ਤੰਗ*
*ਰਾਜਾ ਵੜਿੰਗ ਹਮੇਸ਼ਾ ਹੀ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਯਤਨਸ਼ੀਲ*
ਧਾਂਦਰਾ ਰੋਡ ਸਥਿਤ ਰੋਇਲ ਵੈਲੀ ਵਿਖੇ ਸਮੂਹ ਮੁਹੱਲਾ ਵਾਸੀਆਂ ਵਲੋ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ।ਮੀਟਿੰਗ ਵਿੱਚ ਉਚੇਚੇ ਤੌਰ ਤੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੁਹੱਲਾ ਨਿਵਾਸੀਆਂ ਵਲੋਂ ਉਹਨਾਂ ਨੂੰ ਆ ਰਹੀਆਂ ਦਿੱਕਤਾਂ ਤੋਂ ਜਾਣੂ ਕਰਾਇਆ ਗਿਆ। ਬੈਂਸ ਨੇ ਮੁਹੱਲਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਉਹ ਰਾਜਾ ਵੜਿੰਗ ਨਾਲ ਮੁਲਾਕਾਤ ਕਰ ਐਮ.ਪੀ ਫੰਡ ਤੋ ਉਹਨਾਂ ਦੇ ਮੁਹੱਲੇ ਵਿੱਚ ਆ ਰਹੀ ਬਿਜਲੀ ਦੀ ਦਿੱਕਤ ਨੂੰ ਦੂਰ ਕਰਨ ਲਈ ਨਵੀਆਂ ਬਿਜਲੀ ਦੀਆਂ ਲਾਈਨਾਂ ਪਵਾ ਕੇ ਇਸਦਾ ਹਲ ਕਰਨਗੇ। ਬੈਂਸ ਨੇ ਕਿਹਾ ਕਿ ਰਾਜਾ ਵੜਿੰਗ ਹਮੇਸ਼ਾ ਹੀ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਯਤਨਸ਼ੀਲ ਰਹਿੰਦੇ ਹਨ।ਉਹਨਾਂ ਕਿਹਾ ਕਿ ਜੌ ਵਿਕਾਸ ਕਾਂਗਰਸ ਦੇ ਰਾਜ ਵਿੱਚ ਹੋਇਆ ਉਹ ਪਿਛਲੇ ਤਿੰਨ ਸਾਲਾਂ ਵਿਚ ਨਹੀਂ ਹੋ ਸਕੀਆਂ।ਕਿਉ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਕੰਮ ਵਿਚ ਵਿਸ਼ਵਾਸ਼ ਕੀਤਾ ਹੈ ਜਦਕਿ ਆਮ ਆਦਮੀ ਪਾਰਟੀ ਨੇ ਸਿਰਫ ਗੱਪਾਂ ਹੀ ਮਾਰੀਆਂ ਹਨ।ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦੇ ਲੋਕ ਗੱਪਾਂ ਮਾਰਨ ਵਾਲੀ ਸਰਕਾਰ ਤੋ ਤੰਗ ਆ ਚੁੱਕੇ ਹਨ।ਅੱਜ ਲੋਕਾਂ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਕਾਂਗਰਸ ਪਾਰਟੀ ਨੇ ਜੌ ਕਿਹਾ ਉਹ ਕਰਕੇ ਵਿਖਾਇਆ ਹੈ। ਪੰਜਾਬ ਦਾ ਵਿਕਾਸ ਜੌ ਕਾਂਗਰਸ ਰਾਜ ਵਿਖੇ ਹੋਇਆ ਉਹ ਅੱਜ ਤਕ ਕਿਸੇ ਪਾਰਟੀ ਵਲੋ ਨਹੀਂ ਕੀਤਾ ਗਿਆ।ਬੈਂਸ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਦੀ ਡਿਵੈਲਪਮੈਂਟ ਕਰਦੇ ਹੋਏ ਇਮਾਨਦਾਰੀ ਨਾਲ ਲੋਕਾਂ ਦੇ ਕੰਮ ਕੀਤੇ ਹਨ।ਇਸ ਮੌਕੇ ਗੁਰਭੇਜ ਸਿੰਘ, ਬ੍ਰਹਮਜੋਤ ਸਿੰਘ, ਰਜਿੰਦਰ ਸਿੰਘ ਰਾਜੂ, ਗੁਰਵਿੰਦਰ ਸਿੰਘ, ਅਮਨਦੀਪ ਸਿੰਘ, ਰਮੇਸ਼ ਕੁਮਾਰ, ਵਰੁਣ ਸਹੋਤਾ, ਸੁਖਦੇਵ ਨੇ ਬੈਂਸ ਨੂੰ ਸਿਰੋਪੇ ਪਾਂ ਕੇ ਸਨਮਾਨਿਤ ਕੀਤਾ ।