ਬਰਨਾਲਾ, 10 ਜਨਵਰੀ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ/ਹਿਮਾਂਸੂ ਗਰਗ)-ਬਰਨਾਲਾ ਪੁਲਿਸ ਨੇ ਦੋ ਵਿਅਕਤੀਆਂ ਨੂੰ 01 ਪਿਸਟਲ 32 ਬੋਰ ਦੇਸੀ ਸਮੇਤ 02 ਕਾਰਤੂਸ ਜਿੰਦਾ, 01 ਪਿਸਟਲ ਗਲੋਕ 9 ਐੱਮ. ਐੱਮ. (ਮੇਡ ਇਨ ਤੁਰਕੀ) ਸਮੇਤ 02 ਜਿੰਦਾ ਕਾਰਤੂਸ, 01 ਪਿਸਟਲ 30 ਬੋਰ ਸਮੇਤ 02 ਕਾਰਤੂਸ ਜਿੰਦਾ ਸਮੇਤ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੰਦੀਪ ਕੁਮਾਰ ਮਲਿਕ ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਮਾੜੇ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਇਹ ਮੁਹਿੰਮ ਤਹਿਤ ਸਨਦੀਪ ਸਿੰਘ ਮੰਡ ਪੀਪੀਐਸ, ਕਪਤਾਨ ਪੁਲਿਸ (ਇੰਨ:) ਬਰਨਾਲਾ, ਰਾਜਿੰਦਰਪਾਲ ਸਿੰਘ ਪੀਪੀਐਸ, ਉਪ ਕਪਤਾਨ ਪੁਲਿਸ (ਇੰਨ:) ਬਰਨਾਲਾ ਅਤੇ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ ਦੀ ਯੋਗ ਅਗਵਾਈ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਮਿਤੀ 03 ਜਨਵਰੀ 2025 ਨੂੰ ਸੀ.ਆਈ.ਏ. ਸਟਾਫ਼ ਬਰਨਾਲਾ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸ਼ੁਭਮ ਉਰਫ ਸੂਬੀ ਪੁੱਤਰ ਰਾਜੇਸ਼ ਕੁਮਾਰ ਵਾਸੀ ਬਰਨਾਲਾ ਦੇ ਖ਼ਿਲਾਫ਼ ਮੁਕੱਦਮਾ ਨੰਬਰ 04 ਮਿਤੀ 03-01-2025 ਅ/ਧ 25/54/59 ਅਸਲ੍ਹਾ ਐਕਟ ਥਾਣਾ ਰੂੜੇਕੇ ਕਲਾਂ ਦਰਜ ਰਜਿਸਟਰ ਕੀਤਾ ਗਿਆ। ਇਸ ਦੌਰਾਨੇ ਤਫ਼ਤੀਸ਼ ਦੋਸ਼ੀ ਸ਼ੁਭਮ ਉਰਫ ਸੂਬੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 01 ਪਿਸਟਲ 32 ਬੋਰ ਦੇਸੀ ਸਮੇਤ 02 ਕਾਰਤੂਸ ਜਿੰਦਾ ਬ੍ਰਾਮਦ ਕੀਤੇ ਗਏ। ਮੁਕੱਦਮਾ ਹਜ਼ਾ ਵਿੱਚ ਜਸਦੇਵ ਉਰਫ਼ ਜੱਸੀ ਉਰਫ ਪੈਂਚਰ ਪੁੱਤਰ ਰਾਮ ਪ੍ਰਤਾਪ ਵਾਸੀ ਮਾਨਸਾ ਨੂੰ ਨਾਮਜ਼ਦ ਕੀਤਾ ਗਿਆ, ਜਿਸ ਨੂੰ ਫਿਰੋਜ਼ਪੁਰ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ। ਦੋਸ਼ੀਆਂਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ। ਦੌਰਾਨੇ ਪੁਲਿਸ ਰਿਮਾਂਡ ਦੋਸ਼ੀ ਸ਼ੁਭਮ ਉਰਫ਼ ਸੁਭੀ ਦੀ ਨਿਸ਼ਾਨਦੇਹੀ ਪਰ 01 ਪਿਸਟਲ ਗਲੋਕ 9 ਐੱਮ. ਐੱਮ. (ਮੇਡ ਇਨ ਤੁਰਕੀ) ਸਮੇਤ 02 ਜਿੰਦਾ ਕਾਰਤੂਸ ਅਤੇ 01 ਪਿਸਟਲ 30 ਬੋਰ ਸਮੇਤ 02 ਕਾਰਤੂਸ ਜਿੰਦਾ ਬ੍ਰਾਮਦ ਕੀਤੇ ਗਏ। ਕੁੱਲ ਬ੍ਰਾਮਦਗੀ 01 ਪਿਸਟਲ 32 ਬੋਰ ਦੇਸੀ ਸਮੇਤ 02 ਕਾਰਤੂਸ ਜਿੰਦਾ, 01 ਪਿਸਟਲ ਗਲੋਕ 9 ਐੱਮ. ਐੱਮ. (ਮੇਡ ਇਨ ਤੁਰਕੀ) ਸਮੇਤ 02 ਜਿੰਦਾ ਕਾਰਤੂਸ, 01 ਪਿਸਟਲ 30 ਬੋਰ ਸਮੇਤ 02 ਕਾਰਤੂਸ ਜਿੰਦਾ ਬਰਾਮਦ ਕੀਤੇ।
--ਬਾਕਸ ਨਿਊਜ--
ਐਸਐਸਪੀ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਸ਼ੁਭਮ ਸੂਬੀ ਅਤੇ ਜਸਦੇਵ ਜੱਸੀ ਖ਼ਿਲਾਫ਼ ਪਹਿਲਾਂ ਵੀ ਵੱਖ ਵੱਖ ਤਰ੍ਹਾਂ ਦੇ ਮੁਕੱਦਮੇ ਦਰਜ ਹਨ। ਦੋਸ਼ੀ ਸ਼ੁਭਮ ਉਰਫ ਸੂਬੀ ਦੇ ਖ਼ਿਲਾਫ਼ ਪਹਿਲਾਂ ਵੀ ਲੜਾਈ ਝਗੜੇ, ਅਸਲਾ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਅਧੀਨ 07 ਮੁਕੱਦਮੇ ਦਰਜ ਹਨ। ਦੋਸ਼ੀ ਜਸਦੇਵ ਜੱਸੀ ਖ਼ਿਲਾਫ਼ ਪਹਿਲਾਂ ਅਸਲਾ ਐਕਟ ਅਤੇ ਲੜਾਈ ਝਗੜੇ ਦੇ ਕੁੱਲ 19 ਮੁਕੱਦਮੇਂ ਦਰਜ ਹਨ। ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ, ਜਲਦ ਹੀ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।