ਕੋਟ ਈਸੇ ਖਾਂ : ਹਲਕੇ ਦੇ ਪਿੰਡ ਠੂਠਗੜ੍ਹ ਤੋਂ ਦਾਜ ਖ਼ਾਤਰ ਇਕ ਨਵ ਵਿਆਹੁਤਾ ਨੂੰ ਮਾਰ ਮੁਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਉਕਤ ਲੜਕੀ ਦਾ ਦਸ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਕਮਲਜੀਤ ਕੌਰ ਨਾਮੀ ਲੜਕੀ ਦੀ 3 ਫ਼ਰਵਰੀ ਦੀ ਰਾਤ ਨੂੰ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਲੜਕੀ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਇਸ ਮੌਤ ਨੂੰ ਕਤਲ ਦੱਸਦੇ ਹੋਏ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਹੈ, ਲੇਕਿਨ ਪਰਿਵਾਰ ਨੇ ਪੁਲਿਸ ਦੀ ਹੁਣ ਤਕ ਦੀ ਕਾਰਵਾਈ ਤੋਂ ਅਸੁੰਤਸਟੀ ਪ੍ਰਗਟ ਕੀਤੀ ਹੈ।ਮਿਤ੍ਰਕ ਲੜਕੀ ਦੇ ਮੂੰਹ ਬੋਲੇ ਪਿਤਾ ਗੁਰਦੇਵ ਸਿੰਘ ਵਾਸੀ ਸ਼ਰਫ਼ਅਲੀ ਸ਼ਾਹ ਨੇ ਹਲਫ਼ੀਆ ਬਿਆਨ ਰਾਹੀਂ ਦੱਸਿਆ ਕਿ ਉਨ੍ਹਾਂ 10 ਮਹੀਨੇ ਪਹਿਲਾਂ ਆਪਣੀ ਲੜਕੀ ਦੀ ਸ਼ਾਦੀ ਠੂਠਗੜ੍ਹ ਵਾਸੀ ਗੁਰਚਰਨ ਸਿੰਘ ਪੁੱਤਰ ਬਲਵੀਰ ਸਿੰਘ ਨਾਲ ਕੀਤੀ ਸੀ ਅਤੇ ਆਪਣੀ ਹੈਸੀਅਤ ਮੁਤਾਬਕ ਦਾਜ ਦਹੇਜ ਵੀ ਦਿੱਤਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਦਾਜ ਦਾ ਲੋਭੀ ਇਹ ਪਰਿਵਾਰ ਲੜਕੀ ਨੂੰ ਦਾਜ ਦਹੇਜ ਲਈ ਅਕਸਰ ਤੰਗ ਕਰਦਾ ਰਹਿੰਦਾ ਸਨ।