ਲੁਧਿਆਣਾ : ਸੋਮਵਾਰ ਨੂੰ ਗਿੱਲ ਚੌਕ ਇਲਾਕੇ ਵਿੱਚ ਉਸ ਵੇਲੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ ਜਦੋਂ ਉਥੋਂ ਦੀ ਸੋਨੂ ਸਾਈਕਲ ਨਾਮ ਦੀ ਇੱਕ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਦੇ ਦੌਰਾਨ 15 ਸਾਲ ਦੇ ਇੱਕ ਲੜਕੇ ਦੀ ਮੌਤ ਹੋ ਗਈ ਜਦਕਿ ਦੋ ਨੂੰ ਹਸਪਤਾਲ ਰੈਫ਼ਰ ਕੀਤਾ ਗਿਆ। ਹਾਦਸਾ ਇਸ ਕਦਰ ਭਿਆਨਕ ਸੀ ਕਿ ਮ੍ਰਿਤਕ ਦਾ ਸਰੀਰ ਪਿੰਜਰ ਬਣ ਗਿਆ । ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਬਝਾਉਣ ਦਾ ਕੰਮ ਸ਼ੁਰੂ ਕੀਤਾ। ਸੂਤਰਾਂ ਦਾ ਕਹਿਣਾ ਹੈ ਕਿ ਫੈਕਟਰੀ ਮਾਲਕ ਫੈਕਟਰੀ ਦੇ ਬਾਹਰੋਂ ਤਾਲੇ ਲਗਾ ਕੇ ਅੰਦਰ ਕੰਮ ਕਰਵਾ ਰਿਹਾ ਸੀ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਇਸ ਸਾਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ।