ਬਰਨਾਲਾ, 17 ਫਰਵਰੀ (ਚਮਕੌਰ ਸਿੰਘ ਗੱਗੀ)-ਜਿਲ੍ਹਾ ਬਰਨਾਲਾ ਦੇ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਪੰਜ+ਆਬ ਜ਼ਿਲ੍ਹਾ ਪ੍ਰੈਸ ਕਲੱਬ ਬਰਨਾਲਾ ਦਾ ਗਠਨ ਕੀਤਾ ਗਿਆ, ਜਿਸ ਦੀ ਮੀਟਿੰਗ ਸੋਮਵਾਰ ਨੂੰ ਰੈਸਟ ਹਾਊਸ ਬਰਨਾਲਾ ਵਿਖੇ ਕਲੱਬ ਦੀ ਚੋਣ ਸਬੰਧੀ ਕੀਤੀ ਗਈ। ਇਸ ਮੀਟਿੰਗ ਦੌਰਾਨ ਸਰਵ ਸੰਮਤੀ ਨਾਲ ਬਘੇਲ ਸਿੰਘ ਧਾਲੀਵਾਲ ਨੂੰ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਕੁਲਦੀਪ ਗਰੇਵਾਲ ਨੂੰ ਜਰਨਲ ਸਕੱਤਰ, ਕਪਿਲ ਗਰਗ ਨੂੰ ਖਜਾਨਚੀ ਅਤੇ ਦਵਿੰਦਰ ਸਿੰਘ ਦੇਵ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਕਾਰਜਕਰਣੀ ਚੁਣਨ ਦੇ ਅਧਿਕਾਰ ਪ੍ਰਧਾਨ ਬਘੇਲ ਸਿੰਘ ਧਾਲੀਵਾਲ ਨੂੰ ਸੌਂਪੇ ਗਏ। ਇਸ ਮੌਕੇ ਪ੍ਰਧਾਨ ਬਘੇਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਕ ਦੋ ਦਿਨਾਂ ’ਚ ਨਵੀਂ ਕਾਰਜਕਾਰਣੀ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹਮੇਸ਼ਾ ਕਲੱਬ ਦੀ ਬਿਹਤਰੀ ਲਈ ਅਤੇ ਪੱਤਰਕਾਰਾਂ ਦੀ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਸਮੂਹ ਪੱਤਰਕਾਰਾਂ ਦਾ ਇਸ ਚੋਣ ’ਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰ ਚਮਕੌਰ ਸਿਘ ਗੱਗੀ, ਸੁਖਵਿੰਦਰ ਸਿੰਘ ਭੰਡਾਰੀ, ਭੂਸ਼ਣ ਘੜੈਲਾ, ਅਮਜਦ ਖਾਨ,ਰਾਜੂ ਮਹਿਰਾ, ਮਹਿਮੂਦ ਮਨਸੂਰੀ, ਅਮਨਦੀਪ ਸਿੰਘ ਰਾਠੌਰ, ਬਲਵਿੰਦਰ ਸ਼ਰਮਾ,ਪ੍ਰਮੋਦ ਕਾਂਸਲ,ਕਰਮਜੀਤ ਸਿੰਘ ਸਾਗਰ, ਜਨਕ ਰਾਜ ਗੋਇਲ, ਹਰਮਨ ਵਜੀਦਕੇ, ਸੁਖਵਿੰਦਰ ਸਿੰਘ ਧਾਲੀਵਾਲ ਸ਼ਹਿਣਾ, ਯੂਸਫ ਪ੍ਰਦੀਪ ਕੁਮਾਰ, ਕਮਲਜੀਤ ਸਿੰਘ ਮਾਨ,ਸਤਪਾਲ ਸਿੰਘ ਕਾਲਾਬੁਲਾ, ਪਰਮਜੀਤ ਕੈਰੇ, ਹਿਮਾਂਸ਼ੂ ਗਰਗ, ਹਰਵਿੰਦਰ ਸਿੰਘ ਕਾਲਾ, ਲਖਵਿੰਦਰ ਸ਼ਰਮਾ, ਹਰਪ੍ਰੀਤ ਕੌਰ ਸ਼ਰਮਾ, ਵਿਕਰਮ ਸਿੰਘ ਗਿੱਲ, ਨਵਦੀਪ ਸੇਖਾ, ਗੁਰਬਿੰਦਰ ਸਿੰਘ, ਅਮਨਦੀਪ ਸਿੰਘ, ਸਤਪਾਲ ਸਿੰਘ, ਅਮਨਦੀਪ ਸਿੰਘ ਆਦਿ ਹਾਜਰ ਸਨ।