ਧਨੌਲਾ, 19 ਫਰਵਰੀ (ਚਮਕੌਰ ਸਿੰਘ ਗੱਗੀ) -ਸਥਾਨਕ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਬਾਬਾ ਪੰਕਜ ਗੌਤਮ ਦਾ 40ਵਾਂ ਜਨਮ ਦਿਨ ਕੇਕ ਕੱਟ ਕੇ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿੱਥੇ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਬਾਬਾ ਹਰਦੇਵ ਸਿੰਘ ਵਾਸੀ ਪਿੰਡ ਹਰਦੇਵ ਸਿੰਘ ਪੁੱਜੇ ਹੋਏ ਸਨ। ਵਪਾਰ ਮੰਡਲ ਦੇ ਪ੍ਰਧਾਨ ਰਾਜਕੁਮਾਰ ਗਰਗ ਨੇ ਬਾਬਾ ਗੌਤਮ ਦੀ ਮਾਤਾ ਵੀਨਾ ਗੌਤਮ ਨੂੰ ਸੋਨੇ ਦੀ ਚੇਨ ਭੇਂਟ ਕੀਤੀ ਅਤੇ ਬਰਨਾਲਾ ਨਿਵਾਸੀ ਹਰਪਿੰਦਰ ਬੰਟੀ ਨੇ ਅੱਜ ਬਾਬੇ ਨੂੰ ਸੋਨੇ ਦੀਆਂ ਵਾਲੀਆਂ ਭੇਂਟ ਕੀਤੀਆਂ। ਸਾਰਿਆਂ ਨੇ ਬਾਬਾ ਪੰਕਜ ਗੌਤਮ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਬਾਬਾ ਪੰਕਜ ਗੌਤਮ ਨੇ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਨੂੰ ਆਸ਼ੀਰਵਾਦ ਦਿੰਦਿਆਂ ਨਸ਼ਿਆਂ ਤੋਂ ਦੂਰ ਰਹਿ ਕੇ ਮਨੁੱਖਤਾ ਦੀ ਸੇਵਾ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਮਾਜ ਸੇਵਕ ਚਮਕੌਰ ਸਿੰਘ, ਕਰਮਜੀਤ ਸਿੰਘ ਸਾਗਰ, ਬੂਟਾ ਸਿੰਘ ਬਦੇਸ਼ਾ, ਗੌਰਵ ਬਾਂਸਲ, ਹਰਪਿੰਦਰ ਬੰਟੀ ਟਿਕੂਨ ਬਾਂਸਲ, ਰਜਿੰਦਰ ਨਿੱਕਾ, ਅਨੂਪ ਸਾਂਬਰ, ਰਾਜ ਕੁਮਾਰ ਗਰਗ ਅਤੇ ਸੰਭੂ ਨਾਥ ਕਾਲਾ, ਡਾ: ਅਮਨਦੀਪ ਬਾਂਸਲ, ਜਤਿੰਦਰ ਕੁਮਾਰ ਗਗਨਦੀਪ, ਗਗਨਦੀਪ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।