ਬਰਨਾਲਾ, 20 ਫਰਵਰੀ (ਚਮਕੌਰ ਸਿੰਘ ਗੱਗੀ)-ਸ਼੍ਰੀ ਵਿਸ਼ਵਕਰਮਾ ਕਾਰ ਰਿਪੇਅਰ ਵੈਲਫੇਅਰ ਐਸੋਸੀਏਸ਼ਨ ਬਰਨਾਲਾ ਦੀ ਸਲਾਨਾ ਚੋਣ ਦੌਰਾਨ ਇਕੱਠੇ ਹੋਏ ਮਿਸਤਰੀਆਂ ਵੱਲੋਂ ਮਿਸਤਰੀ ਮੇਵਾ ਸਿੰਘ ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਖਜਾਨਚੀ ਇਲੈਕਟ੍ਰਿਸਨ ਜਗਤਾਰ ਸਿੰਘ ਅਤੇ ਜਨਰਲ ਸਕੱਤਰ ਅਵਤਾਰ ਸਿੰਘ ਤਾਰੀ ਨੂੰ ਨਿਯੁਕਤ ਕੀਤਾ ਗਿਆ। ਜਿਕਰਯੋਗ ਹੈ ਕਿ ਸ਼੍ਰੀ ਵਿਸ਼ਵਕਰਮਾ ਕਾਰ ਰਿਪੇਅਰ ਵੈਲਫੇਅਰ ਐਸੋਸੀਏਸ਼ਨ ਦੀ ਸਲਾਨਾ ਮੀਟਿੰਗ ਅਵਤਾਰ ਮੋਟਰ ਗੈਰਜ ਵਿੱਚ ਕੀਤੀ ਗਈ। ਜਿਸ ਵਿੱਚ ਪਿਛਲੀ ਕਮੇਟੀ ਵੱਲੋਂ ਕੀਤੇ ਕਾਰਜਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਮਿਸਤਰੀ ਭਰਾਵਾਂ ਨੂੰ ਕੰਮ ਦੌਰਾਨ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਉਪਰੰਤ ਹਾਜਰ ਹੋਏ ਸਮੂਹ ਮੈਂਬਰਾਂ ਵਲੋਂ ਸਲਾਨਾ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਅਤੇ ਪਿਛਲੀ ਕਮੇਟੀ ਭੰਗ ਕਰਕੇ ਨਵੇਂ ਅਹੁਦੇਦਾਰਾਂ ਦੀ ਚੋਣ ਸੁਰੂ ਕੀਤੀ, ਜਿਸ ਦੌਰਾਨ ਸਮੂਹ ਮਿਸਤਰੀਆਂ ਵੱਲੋਂ ਪ੍ਰਧਾਨ ਲਈ ਮਿਸਤਰੀ ਮੇਵਾ ਸਿੰਘ, ਖਜਾਨਚੀ ਜਗਤਾਰ ਸਿੰਘ, ਜਨਰਲ ਸਕੱਤਰ ਅਵਤਾਰ ਸਿੰਘ, ਸਹਾਇਕ ਖਜਾਨਚੀ ਸੁਖਵਿੰਦਰ ਸਿੰਘ ਗੋਗੀ ਅਤੇ ਸਰਪ੍ਰਸਤ ਸੁਖਦੀਪ ਸਿੰਘ ਗੋਲਡੀ ਨੂੰ ਚੁਣਿਆ ਗਿਆ।

ਇਸ ਮੌਕੇ ਗੱਲਬਾਤ ਕਰਦੇ ਹੋਏ ਨਵ ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਮਿਸਤਰੀ ਭਰਾਵਾਂ ਵੱਲੋਂ ਜਿਹੜੀ ਜਿੰਮੇਵਾਰੀ ਸਾਨੂੰ ਦਿੱਤੀ ਗਈ ਹੈ, ਉਸ ਨੂੰ ਇਹ ਤਨਦੇਹੀ ਨਾਲ ਨਿਭਾਉਣਗੇ ਅਤੇ ਮਿਸਤਰੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਦਿਨ ਰਾਤ ਤਤਪਰ ਰਹਿਣਗੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲਾ ਜਨਰਲ ਸਕੱਤਰ ਨਿਰਮਲ ਸਿੰਘ ਢਿੱਲੋ ਵੱਲੋਂ ਕਾਰ ਰਿਪੇਅਰ ਮਿਸਤਰੀ ਯੂਨੀਅਨ ਦੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਾਰ ਰਿਪੇਅਰ ਵੈਲਫੇਅਰ ਐਸੋਸੀਏਸ਼ਨ ਦੀ ਨੁਮਾਇੰਦਗੀ ਮੇਵਾ ਸਿੰਘ ਨੂੰ ਮਿਲੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮਿਸਤਰੀ ਭਰਾਵਾਂ ਨੇ ਕਿਸਾਨੀ ਸੰਘਰਸ ਵਿੱਚ ਆਪਣਾ ਯੋਗਦਾਨ ਪਾਇਆ ਗਏ ਅਤੇ ਜਦੋਂ ਕਿਤੇ ਵੀ ਧਰਨੇ ਮੁਜਾਹਰੇ ਹੁੰਦੇ ਸਨ ਉਦੋਂ ਵੀ ਕਾਰ ਰਿਪੇਅਰ ਮਿਸਤਰੀ ਯੂਨੀਅਨ ਵੱਲੋਂ ਭਰਪੂਰ ਸਹਿਯੋਗ ਮਿਲਿਆ, ਨਵੀਂ ਚੁਣੀ ਟੀਮ ਤੋਂ ਆਸ ਹੈ ਕਿ ਇਸੇ ਤਰ੍ਹਾਂ ਅੱਗੇ ਵੀ ਸਾਥ ਮਿਲੇਗਾ। ਇਸ ਮੌਕੇ ਜਸਵਿੰਦਰ ਸਿੰਘ ਸੀਟਾਂ ਵਾਲਾ, ਗੁਰਜੰਟ ਸਿੰਘ ਜੰਟੀ ਜਸਵਿੰਦਰ ਸਿੰਘ ਹੰਕਾਰ ਮੋਟਰ ਗੈਰਜ ਹਰਦੀਪ ਸਿੰਘ ਭੰਗੂ ਮੋਟਰ ਗੈਰਜ ਹਰਪ੍ਰੀਤ ਸਿੰਘ ਸੋਨੂ, ਰਣਜੀਤ ਸਿੰਘ ਭੰਧਾਲਾ, ਯਾਦਵਿੰਦਰ ਸਿੰਘ, ਕਾਲਾ ਵੇਦ, ਪ੍ਰਕਾਸ਼ ਬੇਦੀ, ਗਗਨਦੀਪ ਸਿੰਘ ਗੱਗੀ, ਡੈਂਟਰ ਸੰਦੀਪ ਸਿੰਘ, ਸੋਨੂ ਭੁੱਲਰ, ਜਸਬਿੰਦਰ ਸਿੰਘ ਰਾਜਾ, ਕਾਕਾ ਡੈਂਟਰ, ਜਗਸੀਰ ਸਿੰਘ ਸੀਰਾ ਡੈਂਟਰ, ਪੱਪੂ ਜਲੂਰੀਆ, ਤਾਰੀ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।