ਬਰਨਾਲਾ, 3 ਫਰਵਰੀ (ਬਘੇਲ ਸਿੰਘ ਧਾਲੀਵਾਲ)--ਬਰਨਾਲਾ ਆੜਤੀਆ ਐਸੋਸ਼ੀਏਸ਼ਨ ਦੀ ਕੱਲ੍ਹ ਹੋਈ ਚੋਣ ਵਿੱਚ ਸ੍ਰ ਦਰਸ਼ਨ ਸਿੰਘ ਸੰਘੇੜਾ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣੇ ਗਏ ਹਨ,ਜਦੋਕਿ ਇਸ ਤੋਂ ਪਹਿਲਾਂ ਵੀ ਉਹ ਇੱਕ ਵਾਰ ਪ੍ਰਧਾਨ ਰਹਿ ਚੁੱਕੇ ਹਨ। ਪ੍ਰਧਾਨਗੀ ਦੇ ਪਦ ਲਈ ਹੋਈ ਵੋਟਿੰਗ ਦੌਰਾਨ ਕੁੱਲ 173 ਵੋਟਾਂ ਵਿੱਚੋਂ 170 ਵੋਟਾਂ ਪੋਲ ਹੋਈਆਂ, ਜਿਨ੍ਹਾਂ ਵਿਚੋਂ ਇਕ ਵੋਟ ਕੈਂਸਲ ਅਤੇ ਦਰਸ਼ਨ ਸਿੰਘ ਸੰਘੇੜਾ ਨੂੰ 98 ਅਤੇ ਕ੍ਰਿਸ਼ਨ ਕੁਮਾਰ ਬਿੱਟੂ ਨੂੰ 71 ਵੋਟਾਂ ਮਿਲੀਆਂ। ਚੋਣ ਉਪਰੰਤ ਆੜਤੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਨੂੰ ਪਹਿਲਾਂ ਹੀ ਇਹ ਪੱਕੀ ਆਸ ਸੀ ਕਿ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਹੀ ਬਨਣਗੇ,ਕਿਉਂਕਿ ਉਹ ਬਗੈਰ ਵਿਤਕਰੇ ਤੋਂ ਹਰ ਇੱਕ ਦਾ ਸਾਥ ਦਿੰਦੇ ਹਨ। ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਨੇ ਕਿਹਾ ਕਿ ਇਹ ਸਮੁਚੇ ਆੜਤੀਏ ਭਾਈਚਾਰੇ ਦੀ ਜਿੱਤ ਅਤੇ ਸੱਤਾਧਾਰੀ ਧਿਰ ਦੀ ਹਾਰ ਹੋਈ ਹੈ, ਕਿਉਂਕਿ ਇਕ ਪਾਸੇ ਆੜਤੀਆ ਭਾਈਚਾਰਾ ਸੀ, ਦੂਜੇ ਪਾਸੇ ਸੱਤਾਧਾਰੀ ਧਿਰ ਦਾ ਨੁਮਾਇੰਦਾ ਅਤੇ ਮੌਜੂਦਾ ਐਮਪੀ ਨੇ ਮੈਨੂੰ ਹਰਾਉਣ ਖਾਤਿਰ ਸਾਰੀ ਤਾਕਤ ਝੋਕੀ ਹੋਈ ਸੀ। ਇਸ ਲਈ ਇਹ ਮੇਰੀ ਨਹੀਂ, ਬਲਕਿ ਸਮੁਚੇ ਭਾਈਚਾਰੇ ਦੀ ਜਿੱਤ ਹੈ, ਜਿਨ੍ਹਾਂ ਨੇ ਸਰਕਾਰੀ ਦਬਾਅ ਦੇ ਬਾਵਜੂਦ ਵੀ ਇਹ ਸੇਵਾ ਮੈਨੂੰ ਹੀ ਦੇਣ ਦਾ ਫੈਸਲਾ ਅਟੱਲ ਰੱਖਿਆ। ਉਨ੍ਹਾਂ ਕਿਹਾ ਕਿ ਅਸੀਂ ਭਵਿੱਖ ਵਿਚ ਵਿਰੋਧੀ ਧੜੇ ਨੂੰ ਵੀ ਨਾਲ ਲੈ ਕੇ ਸਾਂਝੇ ਹਿੱਤਾਂ ਦੀ ਲੜਾਈ ਇਕੱਠੇ ਹੋ ਲੜਾਂਗੇ। ਉਨ੍ਹਾਂ ਤੀਜੀ ਵਾਰ ਪ੍ਰਧਾਨ ਬਣਾਉਣ ਲਈ ਸਮੁਚੇ ਭਾਈਚਾਰੇ ਦਾ ਧੰਨਵਾਦ ਵੀ ਕੀਤਾ। ਜਿਕਰਯੋਗ ਹੈ ਕਿ ਉਹ ਸਿਆਸੀ ਤੌਰ ਤੇ ਕਾਂਗਰਸ ਪਾਰਟੀ ਨਾਲ ਹੈ ਅਤੇ ਸਿਆਸਤ ਦੀਆਂ ਤਿਕੜਮਵਾਜੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਅਤੇ ਸਮਝਦਾ ਹੈ,ਪਰ ਖੁਦ ਕਿਸੇ ਨਾਲ ਵੀ ਸਿਆਸੀ ਚਲਾਕੀਆਂ ਨਹੀ ਕਰਦਾ। ਉਹ ਨਾ ਕਿਸੇ ਦਾ ਦਬਾਅ ਮੰਨਦਾ ਹੈ ਅਤੇ ਨਾ ਹੀ ਕਿਸੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ। ਬੇਹੱਦ ਹੀ ਸਾਊ ਅਤੇ ਮਿਲਾਪੜੇ ਸੁਭਾਅ ਵਾਲੇ ਸ੍ਰ ਦਰਸ਼ਨ ਸਿੰਘ ਆਪਣੇ ਰੁਤਬੇ ਅਤੇ ਜਿੰਮੇਵਾਰੀ ਪ੍ਰਤੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹਨ, ਇਸ ਪਦਾਰਥਵਾਦੀ ਯੁੱਗ ਵਿੱਚ ਵੀ ਉਹਨਾਂ ਨੇ ਆਪਣਾ ਦਾਮਨ ਸਾਫ ਰੱਖਿਆ ਹੋਇਆ ਹੈ। ਇਹ ਗੁਣ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਇਸ ਮੌਕੇ ਉਹਨਾਂ ਦੇ ਨਾਲ ਇਕਬਾਲ ਸਿੰਘ ਸਰਾਂ, ਅਮਰਜੀਤ ਕਾਲੇਕੇ, ਸਤੀਸ਼ ਚੀਮਾ, ਯੋਗੇਸ਼ ਕੁਮਾਰ, ਪ੍ਰਦੀਪ ਕੁਮਾਰ, ਵਿਸ਼ਵ ਵਿਜੈ, ਜਗਵਿੰਦਰ ਸਿੰਘ, ਟਿੰਕੂ ਢਿੱਲੋਂ ਤੋਂ ਇਲਾਵਾ ਵਿਵੇਕ ਕੁਮਾਰ, ਜਤਿੰਦਰ ਜੇਕੇ, ਪਵਨ ਅਰੋੜਾ, ਗਗਨ ਚੀਮਾ, ਯਾਦਵਿੰਦਰ ਬਿੱਟੂ, ਧੰਨਾ ਸਿੰਘ, ਟੋਨੀ ਕੁਮਾਰ, ਰਾਕੇਸ਼ ਰੰਗੀਆਂ, ਭਗਤ ਝਲੂਰ, ਜਿੰਮੀ ਠੀਕਰੀਵਾਲਾ, ਨਵੀਨ ਕੇਐਸਬੀ, ਪ੍ਰਵੀਨ ਬਾਂਸਲ, ਅਸ਼ੋਕ ਕੁਮਾਰ, ਰੋਹਿਤ ਰੰਗੀਆਂ, ਤਨੂੰ, ਨੀਤਾ, ਗਿਆਨ ਚੰਦ, ਫੌਜਾ ਸਿੰਘ, ਭੁਪਿੰਦਰ ਕੁਮਾਰ, ਖੁਸ਼ਦੇਵ ਗਰਗ, ਕਮਲ ਕੁਮਾਰ, ਲਵਲੀ ਸਿੱਧੂ, ਪਵਨ ਖੁਰਦ, ਕਾਲਾ ਖੁਰਦ, ਗੁਡੂ ਖੁਰਦ, ਦੇਵ ਰਾਜ, ਸੁਨੀਲ ਕੁਮਾਰ, ਸੰਜੇ ਉਪਲੀ, ਰਾਕੇਸ਼ ਕੁਮਾਰ, ਪ੍ਰਵੀਨ ਕੁਮਾਰ, ਰਾਜੂ ਸ਼ਰਮਾ, ਗਗਨ ਸਿੰਗਲਾ, ਹੈਪੀ ਖੁਰਦ, ਪੱਪੂ ਨੰਗਲ, ਜੀਵਨ ਕਾਲੇਕੇ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਆੜਤੀਏ ਹਾਜਰ ਸਨ।