ਕਲਾਨੌਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ 'ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਨਾਲ ਸੰਬੰਧਿਤ ਪਿੰਡ ਡੇਰਾ ਪਠਾਣਾ ਦੇ ਜੰਮਪਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪੰਚਾਇਤ ਇੰਸਟਕਟਰ ਹਰਭਜਨ ਸਿੰਘ ਨਾਗਰਾ ਵਲੋਂ ਸਰਪੰਚ ਦੇ ਕਾਨੂੰਨੀ ਅਧਿਕਾਰ, ਫ਼ਰਜ ਅਤੇ ਜ਼ਿੰਮਵਾਰੀਆਂ 'ਤੇ ਲਿਖੀ ਕਿਤਾਬ ਨੂੰ ਰਿਲੀਜ਼ ਕੀਤਾ ਗਿਆ। ਇਸ ਮੌਕੇ 'ਤੇ ਉਨਾਂ ਨਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੋਧ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੀਤ ਬਾਲਾ ਰਾਮ ਜੱਸੀ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਓਮਾ ਸੰਕਰ ਗੁਪਤਾ, ਡਿਪਟੀ ਡਾਇਰੈਕਟਰ ਜਤਿੰਦਰ ਬਰਾੜ, ਜਾਇੰਟ ਡਾਇਰੈਕਟਰ ਨਰੇਸ ਕੁਮਾਰ ਗੁਜਰਾਲ ਸਮੇਤ ਵਿਭਾਗ ਦੇ ਉਚ ਅਧਿਕਾਰੀ ਮੌਜੂਦ ਸਨ। ਇਸ ਮੌਕੇ 'ਤੇ ਅਧਿਕਾਰੀਆ ਵਲੋਂ ਜਿਥੇ ਹਰਭਜਨ ਸਿੰਘ ਨਾਗਰਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਉਥੇ ਉਨਾਂ ਸਰਪੰਚਾਂ ਨੂੰ ਆਪਣੇ ਅਧਿਕਾਰਾਂ ਤੋਂ ਜਾਗਰੂਕ ਹੋਣ ਲਈ ਇਹ ਕਿਤਾਬ ਪੜਣ ਲਈ ਕਿਹਾ। ਇਸ ਮੌਕੇ ’ਤੇ ਹਰਭਜਨ ਸਿੰਘ ਨਾਗਰਾ ਨੇ ਦੱਸਿਆ ਕਿ ਇਹ ਕਿਤਾਬ ਸਰਪੰਚਾਂ ਦੇ ਕਾਨੂੰਨੀ ਅਧਿਕਾਰਾਂ ਤੋਂ ਜਾਣੂ ਕਰਵਾਏਗੀ ਹੈ ਅਤੇ ਇਸ ਕਿਤਾਬ ਵਿਚ ਜ਼ਿੰਮੇਵਾਰੀਆਂ ਦੇ ਬਾਰੇ ਵਿਚ ਕਾਨੂੰਨ ਅਨੁਸਾਰ ਮਹੱਤਵ ਪੂਰਨ ਜਾਣਕਾਰੀ ਦਿੰਦੀ ਗਈ ਹੈ। ਉਨਾਂ ਕਿਹਾ ਕਿ ਸਰਪੰਚ ਪੰਚਾਂ ਤੇ ਆਮ ਲੋਕਾਂ ਨੂੰ ਇਸ ਕਿਤਾਬ ਨੂੰ ਪੜਣਾ ਚਾਹੀਦਾ ਹੈ ਤਾਂ ਜੋ ਪਿੰਡਾਂ 'ਚ ਵਿਕਾਸ ਕਾਰਜਾ ਦੇ ਕੰਮਾਂ ਨੂੰ ਹੋਰ ਵਧੇਰੇ ਸੁਚਾਰੂ ਢੰਗ ਨਾਲ ਕਰਵਾਇਆ ਜਾ ਸਕੇ। ਇਸ ਮੌਕੇ 'ਤੇ ਉਨਾ ਨਾਲ ਹਰਮਨਜੀਤ ਸਿੰਘ ਬਾਜਵਾ, ਹਰਜੀਤ ਸਿੰਘ ਟਿੱਕਾ, ਸਤਨਾਮ ਸਿੰਘ ਅਰਲੀਭੰਨ, ਮਨਜਿੰਦਰ ਸਿੰਘ ਬੰਦੇਸਾ ਆਈ.ਓ. ਮਨਦੀਪ ਸਿੰਘ ਢਿਲੋਂ ਖਰੜ, ਅਭਿਸੇਕ ਕੁਮਾਰ ਪਠਾਨਕੋਟ ਸਮੇਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।