ਅੰਮ੍ਰਿਤਸਰ, 26 ਅਪ੍ਰੈਲ (ਕਸੇਲ)-ਵਿਸਵ ਪੰਜਾਬੀ ਨਾਰੀ ਸਾਹਿਤਕ ਮੰਚ ਅਤੇ ਸੰਦਲੀ ਰੂਹਾਂ ਗਰੁੱਪ ਦੇ ਸਹਿਯੋਗ ਨਾਲ ਸੰਪਾਦਿਕ ਕਿਤਾਬ ‘ਯਾਦਾਂ ਦੀ ਸੰਦੂਕੜੀ’ 27 ਅਪ੍ਰੈਲ ਨੂੰ ਗੁਰਦਵਾਰਾ ਸ੍ਰੀ ਫ਼ਤਹਿਗੜ ਸਾਹਿਬ ਵਿਖ਼ੇ ਲੋਕ ਅਰਪਣ ਕੀਤੀ ਜਾ ਰਹੀ ਹੈ। ਅਮਨ ਢਿੱਲੋਂ ਕਸੇਲ ਨੇ ਦੱਸਿਆ ਕਿ ਇਹ ਕਿਤਾਬ ਨਾਰੀ ਸਾਹਿਤਕ ਮੰਚ ਦੀ ਪ੍ਰਧਾਨ ਬੀਬੀ ਨਿਰਮਲ ਕੌਰ ਕੋਟਲਾ ਵੱਲੋਂ ਸੰਪਾਦਕ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿੱਚ ਬਹੁਤ ਸਾਰੇ ਲੇਖਕਾਂ ਦੀਆਂ ਹੱਡ ਬੀਤੀਆਂ ਨੂੰ ਪਰੌਇਆ ਗਿਆ ਹੈ,ਇਸੇ ਤਰ੍ਹਾਂ ਅਮਨ ਢਿੱਲੋਂ ਕਸੇਲ ਵਲੋਂ ਅਪਣੇ ਭਰਾ ਗੁਰਲਾਲ ਸਿੰਘ ਦੇ ਨਾਲ ਬੀਤੇ ਕੁਝ ਪਲਾਂ ਤੇ ਯਾਦਾਂ ਨੂੰ ਸਾਂਝਾ ਕੀਤਾ ਗਿਆ ਹੈ। ਅਮਨ ਢਿੱਲੋਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਹ ਸਮਾਗਮ 10 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿੱਚ ਪੰਜਾਬੀ ਸੱਥ ਦੇ ਪ੍ਰਧਾਨ ਸ.ਗੁਰਦੀਪ ਸਿੰਘ ਕੰਗ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ, ਕਹਾਣੀਕਾਰ ਜਸਵੀਰ ਸਿੰਘ ਰਾਣਾ, ਪਰਮਜੀਤ ਕੌਰ ਸਰਹਿੰਦ, ਡਾਕਟਰ ਹਰਦੇਵ ਸਿੰਘ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਿਗੜ੍ਹ ਸਾਹਿਬ, ਡਾਕਟਰ ਜਸਬੀਰ ਕੌਰ ਪਟਿਆਲਾ ਯੂਨੀਵਰਸਿਟੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ (ਸਾਬਕਾ ਮੈਂਬਰ ਗੁਰਦੁਆਰਾ ਸ੍ਰੋਮਣੀ ਪ੍ਰਬੰਧਕ ਕਮੇਟੀ) ਰਣਜੀਤ ਕੌਰ ਯਮੁਨਾਨਗਰ ਮੁੱਖ ਤੌਰ ਤੇ ਸ਼ਾਮਿਲ ਹੋਣਗੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ।