Thursday, December 26, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਟ੍ਰਾਈਡੈਂਟ ਗਰੁੱਪ ਨੇ ਟੈਕਸਟਾਈਲ ਸੈਕਟਰ ਵਿੱਚ ਵਿਕਾਸ, ਨਿਵੇਸ਼ ਅਤੇ ਰੁਜ਼ਗਾਰ ਲਈ ਆਪਣੀ ਵਚਨਬੱਧਤਾ ਨੂੰ ਕੀਤਾ ਮਜ਼ਬੂਤ ---ਟੈਕਸਟਾਈਲ ਕ੍ਰਾਂਤੀ ਲਈ ਨਵੀਆਂ ਨਿਵੇਸ਼ ਯੋਜਨਾਵਾਂ ਦਾ ਕੀਤਾ ਐਲਾਨ

December 09, 2024 03:16 PM

ਬਰਨਾਲਾ, 9 ਦਸੰਬਰ (ਬਘੇਲ ਸਿੰਘ ਧਾਲੀਵਾਲ)-ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਹਾਲ ਹੀ ਵਿੱਚ ਨਰਮਦਾਪੁਰਮ ਵਿੱਚ ਆਯੋਜਿਤ ਇਨਵੈਸਟ ਮੱਧ ਪ੍ਰਦੇਸ਼: ਖੇਤਰੀ ਉਦਯੋਗ ਸੰਮੇਲਨ, ਵਿੱਚ ਹਿੱਸਾ ਲੈਣ ਲਈ ਮੱਧ ਪ੍ਰਦੇਸ਼ ਦਾ ਦੌਰਾ ਕੀਤਾ। ਜਿਥੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨਾਲ ਟੈਕਸਟਾਈਲ ਸੈਕਟਰ ਵਿੱਚ ਨਿਵੇਸ਼ ਅਤੇ ਉਦਯੋਗਿਕ ਵਿਸਤਾਰ ਦੀਆਂ ਸੰਭਾਵਨਾਵਾਂ ’ਤੇ ਇਕ ਮੀਟਿੰਗ ਵਿੱਚ ਮਹੱਤਵਪੂਰਨ ਚਰਚਾ ਕੀਤੀ। ਬਾਅਦ ਵਿੱਚ ਖੇਤਰੀ ਉਦਯੋਗ ਸੰਮੇਲਨ ਵਿੱਚ ਇੱਕਠ ਨੂੰ ਸੰਬੋਧਨ ਕਰਦੇ ਹੋਏ, ਰਜਿੰਦਰ ਗੁਪਤਾ ਨੇ ਮੱਧ ਪ੍ਰਦੇਸ਼ ਸਰਕਾਰ ਦਾ ਧੰਨਵਾਦ ਪ੍ਰਗਟ ਕੀਤਾ, ਉਨ੍ਹਾਂ ਨੇ ਰਾਜ ਵਿੱਚ ਟ੍ਰਾਈਡੈਂਟ ਦੀ ਸ਼ਾਨਦਾਰ ਯਾਤਰਾ ਉਤੇ ਚਾਨਣਾ ਪਾਇਆ। “ਅਸੀਂ ਕੁਝ ਸਾਲ ਪਹਿਲਾਂ ਮੱਧ ਪ੍ਰਦੇਸ਼ ਵਿੱਚ ਉਦਮ ਕਰਦੇ ਹੋਏ 5,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਅੱਜ, ਮੱਧ ਪ੍ਰਦੇਸ਼ ਤੋਂ ਸਾਡੇ ਤਿਆਰ ਉਤਪਾਦ 122 ਦੇਸ਼ਾਂ ਨੂੰ ਨਿਰਯਾਤ ਕੀਤੇ ਜਾਂਦੇ ਹਨ, ਜਿਸਦੀ ਮੰਗ ਲਗਾਤਾਰ ਵੱਧ ਰਹੀ ਹੈ, ”ਉਨ੍ਹਾਂ ਸਾਂਝਾ ਕੀਤਾ। ਅੱਗੇ ਬੋਲਦੇ ਗੁਪਤਾ ਨੇ ਟ੍ਰਾਈਡੈਂਟ ਗਰੁੱਪ ਵੱਲੋਂ ਰਾਜ ਦੇ ਟੈਕਸਟਾਈਲ ਸੈਕਟਰ ਵਿੱਚ 3000 ਕਰੋੜ ਰੁਪਏ ਦੇ ਨਵੇ ਨਿਵੇਸ਼ ਕਰਨ ਦੀਆਂ ਯੋਜਨਾਵਾਂ ਦੀ ਘੋਸ਼ਣਾ ਕੀਤੀ ਜੋ ਇੱਥੇ ਟ੍ਰਾਈਡੈਂਟ ਗਰੁੱਪ ਵਿੱਚ ਮੌਜੂਦਾ 12000 ਤੋਂ ਵੱਧ ਕੇ 15000 ਤੱਕ ਰੁਜ਼ਗਾਰ ਦੇ ਮੌਕੇ ਵਧਾਏਗੀ।“ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਸਾਡੇ ਕਾਰਜਾਂ ਦੇ ਲਾਭ, ਕਪਾਹ ਦੀ ਖਰੀਦ ਤੋਂ ਲੈ ਕੇ ਤਿਆਰ ਮਾਲ ਦੇ ਉਤਪਾਦਨ ਤੱਕ, ਮੱਧ ਪ੍ਰਦੇਸ਼ ਦੇ ਅੰਦਰ ਹੀ ਰਹਿਣ।

ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਟਿਕਾਊਤਾ, ਸੰਮਲਿਤ ਵਿਕਾਸ ਅਤੇ ਹਰਿ ਊਰਜਾ ਦਾ ਇੱਕ ਆਦਰਸ਼ ਸੰਗਮ ਹੈ, ਜਿਸ ਵਿੱਚ ਸੂਰਜੀ ਅਤੇ ਪਵਨ ਊਰਜਾ ਦੇ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਹੁਨਰ ਵਿਕਾਸ ਅਤੇ ਮਹਿਲਾ ਸਸ਼ਕਤੀਕਰਨ ’ਤੇ ਟ੍ਰਾਈਡੈਂਟ ਦੇ ਫੋਕਸ ’ਤੇ ਵੀ ਜ਼ੋਰ ਦਿੱਤਾ, ਉਨ੍ਹਾਂ ਕਿਹਾ ਕਿ 50% ਨਵੇਂ ਰੁਜ਼ਗਾਰ ਦੇ ਮੌਕੇ ਔਰਤਾਂ ਲਈ ਰਾਖਵੇਂ ਹਨ। ਮੁੱਖ ਮੰਤਰੀ ਦੀ ਦੂਰਅੰਦੇਸ਼ੀ ਲੀਡਰਸ਼ਿਪ ਦੀ ਪ੍ਰਸ਼ੰਸਾ ਕਰਦੇ ਹੋਏ, ਗੁਪਤਾ ਨੇ ਕਿਹਾ ਕਿ ਬੁੱਧੀਜੀਵੀਆਂ ਅਤੇ ਉਦਯੋਗਪਤੀਆਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਨਾਲ ਨਵੀਨਤਾ ਅਤੇ ਖੇਤਰੀ ਵਿਕਾਸ ਨੂੰ ਉਤਸ਼ਾਹ ਮਿਲਿਆ ਹੈ। ਇਹ ਪਹਿਲਕਦਮੀ ਟਿਕਾਊ ਉਦਯੋਗਿਕ ਵਿਕਾਸ ਅਤੇ ਸਮਾਵੇਸ਼ੀ ਪ੍ਰਗਤੀ ਲਈ ਇੱਕ ਕੇਂਦਰ ਵਜੋਂ ਮੱਧ ਪ੍ਰਦੇਸ਼ ਦੀ ਸਾਖ ਨੂੰ ਮਜ਼ਬੂਤ ਕਰਦੀ ਹੈ, ਜਿਸ ਨਾਲ ਦੁਨੀਆ ਭਰ ਦੇ ਨਿਵੇਸ਼ਕਾਂ ਵਿਚ ਇਸਦੀ ਅਪੀਲ ਹੋਰ ਮਜ਼ਬੂਤ ਹੋਵੇਗੀ।

ਟ੍ਰਾਈਡੈਂਟ ਗਰੁੱਪ ਬਾਰੇ
ਟ੍ਰਾਈਡੈਂਟ ਲਿਮਿਟੇਡ ਟ੍ਰਾਈਡੈਂਟ ਗਰੁੱਪ ਦੀ ਪ੍ਰਮੁੱਖ ਕੰਪਨੀ ਹੈਲੂ ਜੋ ਇੱਕ ਭਾਰਤੀ ਬਿਜ਼ਨਸ ਗਰੁੱਪ ਅਤੇ ਗਲੋਬਲ ਕੰਪਨੀ ਹੈ। ਲੁਧਿਆਣਾਲੂ ਪੰਜਾਬ ਦੇ ਮੁੱਖ ਦਫ਼ਤਰ ਵਾਲੀ ਟ੍ਰਾਈਡੈਂਟ ਲਿਮਿਟਡ ਇੱਕ ਵਰਟੀਕਲੀ ਇੰਟੀਗ੍ਰੇਟਡ ਟੈਕਸਟਾਈਲ (ਯਾਰਨਲੂ ਬਾਥ ਅਤੇ ਬੈੱਡ ਲਿਨਨ) ਪੇਪਰ (ਕਣਕ ਦੀ ਪਰਾਲੀ ਤੇ ਅਧਾਰਿਤ) ਅਤੇ ਕੈਮੀਕਲ ਨਿਰਮਾਤਾ ਹੈ। ਟ੍ਰਾਈਡੈਂਟ ਦੇ ਯਾਰਨਲੂ ਬਾਥ ਅਤੇ ਬੈੱਡ ਲਿਨਨ ਅਤੇ ਪੇਪਰ ਬਿਜ਼ਨਸ ਨੇ ਗਲੋਬਲ ਮਾਨਤਾ ਪ੍ਰਾਪਤ ਕੀਤੀ ਹੈ ਅਤੇ ਭਾਰਤ ਅਤੇ ਦੁਨੀਆਂ ਭਰ ਵਿੱਚ ਲੱਖਾਂ ਗਾਹਕਾਂ ਨੂੰ ਖੁਸ਼ ਕਰ ਰਹੇ ਹਨ। ਟ੍ਰਾਈਡੈਂਟ ਭਾਰਤ ਵਿੱਚ ਹੋਮ ਟੈਕਸਟਾਈਲ ਦੇ ਸਭ ਤੋਂ ਵੱਡੇ ਨਿਰਮਾਤਾਵਾਂ ਵਿੱਚੋਂ ਇੱਕ ਹੈ। ਨੈਸ਼ਨਲਲੂ ਕੈਪੀਟਵ ਅਤੇ ਰਿਟੇਲਰ-ਓਨਰਡ ਬ੍ਰਾਂਡਸ ਦੀ ਸਪਲਾਈ ਕਰਨ ਵਾਲਾ ਇਹ ਸੰਗਠਨ ਆਪਣੇ ਗਾਹਕਾਂਲੂ ਵਿਕਰੇਤਾਵਾਂ ਅਤੇ ਵੱਖ-ਵੱਖ ਸਰਕਾਰੀ ਸੰਸਥਾਵਾਂ ਤੋਂ ਉਤਪਾਦ ਦੀ ਗੁਣਵੱਤਾਲੂ ਸਮਾਜਿਕ ਜ਼ਿੰਮੇਵਾਰੀ ਅਤੇ ਵਾਤਾਵਰਣ ਸੁਰੱਖਿਆ ਵਿੱਚ ਉੱਚੇ ਮਿਆਰਾਂ ਨੂੰ ਅੱਗੇ ਵਧਾਉਣ ਲਈ ਲਗਾਤਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਵਾਰਡਜ਼ ਪ੍ਰਾਪਤ ਕਰ ਰਹੀ ਹੈ। ਕੰਪਨੀ ਤਿੰਨ ਪ੍ਰਮੁੱਖ ਬਿਜ਼ਨਸ ਸੇਗਮੈਂਟਸ ਵਿੱਚ ਕੰਮ ਕਰਦੀ ਹੈ: ਟੈਕਸਟਾਈਲ (ਯਾਰਨਲੂ ਬਾਥ ਅਤੇ ਬੈੱਡ ਲਿਨਨ) ਕਾਗਜ਼ (ਕਣਕ ਦੀ ਪਰਾਲੀ ’ਤੇ ਅਧਾਰਿਤ) ਅਤੇ ਕੈਮੀਕਲਲੂ ਜਿਸਦੀ ਮੈਂਨਿਊਫੈਕਚਰਿੰਗ ਸੁਵਿਧਾਵਾਂ ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਹੈ।

Have something to say? Post your comment

More From Punjab

ਟ੍ਰਾਈਡੈਂਟ ਗਰੁੱਪ ਨੂੰ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਐੱਚ.ਆਰ. ਵਿੱਚ ਉੱਤਮਤਾ ਲਈ ਕੀਤਾ ਸਨਮਾਨਿਤ

ਟ੍ਰਾਈਡੈਂਟ ਗਰੁੱਪ ਨੂੰ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਐੱਚ.ਆਰ. ਵਿੱਚ ਉੱਤਮਤਾ ਲਈ ਕੀਤਾ ਸਨਮਾਨਿਤ

 ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜਿਆ ਬਦਨਾਮ ਗੈਂਗਸਟਰ ਗੋਲ਼ੀਬਾਰੀ 'ਚ ਗੰਭੀਰ ਜ਼ਖ਼ਮੀ

ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜਿਆ ਬਦਨਾਮ ਗੈਂਗਸਟਰ ਗੋਲ਼ੀਬਾਰੀ 'ਚ ਗੰਭੀਰ ਜ਼ਖ਼ਮੀ

ਤਰਨਤਾਰਨ ’ਚ ਦੇਰ ਰਾਤ ਮੁੜ ਚੱਲੀਆਂ ਪੁਲਿਸ ਤੇ ਬਦਮਾਸ਼ ਵਿਚਾਲੇ ਗੋਲੀਆਂ, ਮੁਲਜ਼ਮ ਦੀ ਲੱਤ ’ਤੇ ਲੱਗੀ ਗੋਲ਼ੀ, ਕਾਬੂ

ਤਰਨਤਾਰਨ ’ਚ ਦੇਰ ਰਾਤ ਮੁੜ ਚੱਲੀਆਂ ਪੁਲਿਸ ਤੇ ਬਦਮਾਸ਼ ਵਿਚਾਲੇ ਗੋਲੀਆਂ, ਮੁਲਜ਼ਮ ਦੀ ਲੱਤ ’ਤੇ ਲੱਗੀ ਗੋਲ਼ੀ, ਕਾਬੂ

ਚੋਹਲਾ ਸਾਹਿਬ 'ਚ ਪੁਲਿਸ ਨੇ ਮੁਕਾਬਲੇ ਦੌਰਾਨ ਕਾਬੂ ਕੀਤੇ ਲੰਡਾ ਗਰੁੱਪ ਦੇ 3 ਮੈਂਬਰ

ਚੋਹਲਾ ਸਾਹਿਬ 'ਚ ਪੁਲਿਸ ਨੇ ਮੁਕਾਬਲੇ ਦੌਰਾਨ ਕਾਬੂ ਕੀਤੇ ਲੰਡਾ ਗਰੁੱਪ ਦੇ 3 ਮੈਂਬਰ

ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਵਾਰੀਆਂ ਨਾਲ ਭਰੀ ਬੱਸ ਪਲਟੀ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਵਾਰੀਆਂ ਨਾਲ ਭਰੀ ਬੱਸ ਪਲਟੀ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

ਸਮਲਿੰਗੀ ਸਿਰੀਅਲ ਕਿਲਰ ਸੋਢੀ ਨੇ ਫਤਹਿਗੜ੍ਹ ਸਾਹਿਬ ਤੇ ਸਰਹਿੰਦ ’ਚ ਵੀ ਕੀਤੇ ਸੀ ਕਤਲ, ਹੁਣ ਤਕ ਦੀ ਜਾਂਚ ਦੌਰਾਨ ਹੋਏ ਹੈਰਾਨਕੁਨ ਖੁਲਾਸੇ

ਸਮਲਿੰਗੀ ਸਿਰੀਅਲ ਕਿਲਰ ਸੋਢੀ ਨੇ ਫਤਹਿਗੜ੍ਹ ਸਾਹਿਬ ਤੇ ਸਰਹਿੰਦ ’ਚ ਵੀ ਕੀਤੇ ਸੀ ਕਤਲ, ਹੁਣ ਤਕ ਦੀ ਜਾਂਚ ਦੌਰਾਨ ਹੋਏ ਹੈਰਾਨਕੁਨ ਖੁਲਾਸੇ

 ਦੂਸਰੀ ਵਾਰ 44 ਮਹਿਲਾ ਕੌਂਸਲਰ ਪਹੁੰਚੀਆਂ ਨਿਗਮ ਹਾਊਸ, ਮੇਅਰ ਦਾ ਅਹੁਦਾ ਅਜੇ ਵੀ ਉਨ੍ਹਾਂ ਤੋਂ ਦੂਰ; ਜਾਣੋ ਕੀ ਹੈ ਸਮੀਕਰਨ?

ਦੂਸਰੀ ਵਾਰ 44 ਮਹਿਲਾ ਕੌਂਸਲਰ ਪਹੁੰਚੀਆਂ ਨਿਗਮ ਹਾਊਸ, ਮੇਅਰ ਦਾ ਅਹੁਦਾ ਅਜੇ ਵੀ ਉਨ੍ਹਾਂ ਤੋਂ ਦੂਰ; ਜਾਣੋ ਕੀ ਹੈ ਸਮੀਕਰਨ?

21 ਘੰਟੇ ਤੋਂ 150 ਫੁੱਟ ਡੂੰਘੇ ਬੋਰਵੈੱਲ 'ਚ ਫਸੀ 3 ਸਾਲਾ ਚੇਤਨਾ, ਬਚਾਉਣ ਲਈ ਯਤਨ ਅਜੇ ਵੀ ਜਾਰੀ; ਦੇਸ ਜੁਗਾੜ ਨਾਲ ਹੋ ਰਿਹਾ ਰੈਸਕਿਊ

21 ਘੰਟੇ ਤੋਂ 150 ਫੁੱਟ ਡੂੰਘੇ ਬੋਰਵੈੱਲ 'ਚ ਫਸੀ 3 ਸਾਲਾ ਚੇਤਨਾ, ਬਚਾਉਣ ਲਈ ਯਤਨ ਅਜੇ ਵੀ ਜਾਰੀ; ਦੇਸ ਜੁਗਾੜ ਨਾਲ ਹੋ ਰਿਹਾ ਰੈਸਕਿਊ

ਅੱਤਵਾਦੀਆਂ ਦੇ ਨਿਸ਼ਾਨੇ 'ਤੇ ਦੋਆਬਾ ਤੇ ਮਾਲਵਾ, ਮਾਝੇ ਤੋਂ ਹਥਿਆਰਾਂ ਦੀ ਖੇਪ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਗੈਂਗਸਟਰ ਪਸ਼ੀਆਂ ਦੇ ਗੁਰਗੇ

ਅੱਤਵਾਦੀਆਂ ਦੇ ਨਿਸ਼ਾਨੇ 'ਤੇ ਦੋਆਬਾ ਤੇ ਮਾਲਵਾ, ਮਾਝੇ ਤੋਂ ਹਥਿਆਰਾਂ ਦੀ ਖੇਪ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਗੈਂਗਸਟਰ ਪਸ਼ੀਆਂ ਦੇ ਗੁਰਗੇ

ਡਾ. ਭੀਮ ਰਾਓ ਅੰਬੇਦਕਰ ਦੇ ਨਿਰਾਦਰ ਵਾਲੀ ਕੇਜਰੀਵਾਲ ਦੀ ਫ਼ਰਜ਼ੀ ਵੀਡੀਓ ਅਪਲੋਡ ਕਰਨ ਦੇ ਮਾਮਲੇ ’ਚ ਛੇ ਕੇਸ ਦਰਜ

ਡਾ. ਭੀਮ ਰਾਓ ਅੰਬੇਦਕਰ ਦੇ ਨਿਰਾਦਰ ਵਾਲੀ ਕੇਜਰੀਵਾਲ ਦੀ ਫ਼ਰਜ਼ੀ ਵੀਡੀਓ ਅਪਲੋਡ ਕਰਨ ਦੇ ਮਾਮਲੇ ’ਚ ਛੇ ਕੇਸ ਦਰਜ