ਧਨੌਲਾ, 9 ਦਸੰਬਰ (ਚਮਕੌਰ ਸਿੰਘ ਗੱਗੀ)-ਬੀਤੀ ਰਾਤ ਬਠਿੰਡਾ ਚੰਡੀਗੜ੍ਹ ਕੌਮੀ ਮੁੱਖ ਮਾਰਗ ਨੇੜੇ ਹਰੀਗੜ੍ਹ ਨਹਿਰ ਦੇ ਪੁਲ ਨਾਲ ਤੇਜ ਰਫਤਾਰ ਗੱਡੀ ਟਕਰਾਉਣ ਕਾਰਨ ਹੋਏ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮੌਕੇ ਦੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਮਰਜੋਤ ਸਿੰਘ ਵਿਸ਼ੂ (20)ਪੁੱਤਰ ਗੁਰਦੀਪ ਸਿੰਘ ਵਾਸੀ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਸੰਗਰੂਰ ਆਪਣੇ ਹਿੱਸੇਦਾਰ ਹਰਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਅਮਨਦੀਪ ਸਿੰਘ ਪੁੱਤਰ ਬੂਟਾ ਸਿੰਘ ਦੋ ਸਕਾਰਪੀਓ ਗੱਡੀਆਂ ਪੀਬੀ 13ਬੀਟੀ 4557, ਅਤੇ ਪੀਬੀ 39ਕੇ 5656 ਸਵਾਰ ਹੋ ਕੇ ਮੋਗੇ ਤੋਂ ਵਾਪਸ ਸੰਗਰੂਰ ਨੂੰ ਜਾ ਰਹੇ ਸਨ। ਜਦੋਂ ਹੀ ਧਨੌਲਾ ਰਜਵਾੜੇ ਢਾਬੇ ਤੋਂ ਰੋਟੀ ਖਾ ਕੇ ਚੱਲੇ ਤਾਂ ਅਮਰਜੋਤ ਨੇ ਸਕਾਰਪੀਓ ਗੱਡੀਆਂ ਪੀਬੀ 13ਬੀਟੀ 4557 ਨੂੰ ਤੇਜ ਰਫਤਾਰ ਨਾਲ ਚਲਾਉਣ ਲੱਗ ਪਿਆ, ਤੇਜ ਰਫਤਾਰ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਜਾ ਕੇ ਹਰੀਗੜ ਨਹਿਰ ਦੇ ਪੁਲ ਨਾਲ ਟਕਰਾ ਗਈ, ਹਾਦਸਾ ਇੰਨਾ ਭਿਆਨਕ ਸੀ ਕਿ ਮਹਿੰਦਰਾ ਸਕਾਰਪੀਓ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਇੰਜਣ ਬਾਹਰ ਡਿੱਗ ਪਿਆ, ਦੂਰ ਦੂਰ ਤਕ ਗੱਡੀ ਦੇ ਪਾਰਟਸ ਸੜਕ ਤੇ ਖਿਲਰ ਗਏ ਜਿਸ ਤੋ ਬਾਅਦ ਪਿੱਛੇ ਆ ਰਹੇ ਦੋਸਤਾਂ ਨੇ ਰਾਹਗੀਰਾਂ ਦੀ ਮੱਦਦ ਨਾਲ ਬਹੁਤ ਮੁਸ਼ਕਲ ਨਾਲ ਕਰ ਚਾਲਕ ਨੂੰ ਬਾਹਰ ਕੱਢਿਆ, ਤੇਜ ਰਫਤਾਰ ਕਾਰਨ ਹੋਏ ਹਾਦਸੇ ਵਿਚ ਅਮਰਜੋਤ ਸਿੰਘ ਵਿਸ਼ੂ(20)ਦੀ ਮੌਤ ਹੋ ਗਈ। ਥਾਣਾ ਧਨੌਲਾ ਦੀ ਐਸ ਐਚ ਓ ਇੰਸਪੈਕਟਰ ਲਖਬੀਰ ਸਿੰਘ ਨੇ ਕਿਹਾ ਕਿ ਇਸ ਹਾਦਸੇ ਵਿੱਚ ਕਿਸੇ ਦਾ ਕੋਈ ਕਸੂਰ ਨਾ ਹਨ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ, ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।