ਮਾਨਸਾ : ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਮਾਨਸਾ ਦੀ ਅਦਾਲਤ ‘ਚ ਅੱਜ ਸ਼ੂਟਰਾਂ ਸਮੇਤ ਵਾਰਦਾਤ ਦੇ ਸਮੇਂ ਇਸਤੇਮਾਲ ਕੀਤੀ ਗਈ ਬਲੈਰੋ, ਕੋਰੋਲਾ ਤੇ ਏਕੇ 47 ਨੂੰ ਪੇਸ਼ ਕੀਤਾ ਜਾਵੇਗਾ। ਸਿੱਧੂ ਮੂਸੇਵਾਲਾ ਦੀ ਥਾਰ ਵੀ ਅਦਾਲਤ ਵਿੱਚ ਲਿਆਂਦੀ ਗਈ ਹੈ।
ਸਿੱਧੂ ਮੂਸੇਵਾਲਾ ਦੀ ਮਾਤਾ ਨੇ ਪਾਈ ਭਾਵੁਕ ਪੋਸਟ
ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਭਾਵੁਕ ਪੋਸਟ ਸੋਸ਼ਲ ਮੀਡੀਆ ‘ਤੇ ਪਾਈ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਇੱਕ ਭਾਵੁਕ ਪੋਸਟ ਸੋਸ਼ਲ ਮੀਡੀਆ ‘ਤੇ ਪਾਈ ਹੈ। ਉਸ ਵਿੱਚ ਉਸ ਨੇ ਲਿਖਿਆ ਹੈ ਕਿ ਮੈਂ ਕੀ ਕਹਾਂ ਕੀ ਬੋਲਾਂ? ਸ਼ਬਦ ਵੀ ਇਹ ਸੋਚ ਰਹੇ ਆ ਕਿ ਐਸਆ ਕਿਹੜਾ ਸ਼ਬਦ ਏ ਭਲਾ ਜੋ ਮੇਰੀਆਂ ਭਾਵਨਾਵਾਂ ਨੂੰ ਸਮਝੇ ਮੈਂ ਹੁਣ ਸੋਚਦੀ ਹਾਂ ਕਿ ਮੇਰੀ ਦਿੱਤੀ ਮੇਰੇ ਪੁੱਤ ਨੂੰ ਚੰਗੀ ਸਿੱਖਿਆ ਅੱਜ ਦੀ ਰਾਜਨੀਤੀ ਦੀਆਂ ਸਾਜਿਸ਼ਾਂ ਨੇ ਤਹਿਸ ਨਹਿਸ ਕਰ ਦਿੱਤੀ, ਮੈਂ ਹੁਣ ਥੱਕ ਕੇ ਇਹ ਕਹਿ ਰਹੀ ਹਾਂ ਮੇਰੇ ਪੁੱਤ ਨੁੰ ਉਹਦੇ ਜਾਣ ਬਾਅਦ ਤਾਂ ਜੀ ਲੈਣ ਦੇ, ਉਹਨੂੰ ਮਾਰਨ ਵਾਲਿਆਂ ਦੀ, ਮਰਾਉਣ ਆਲਿਆਂ ਦੀ ਇੰਟਰਵਿਊ ਲਈ ਜਾ ਰਹੀ ਏ, ਉਨ੍ਹਾਂ ਤੇ ਫ਼ਿਲਮਾਂ ਬਣ ਰਹੀਆਂ ਨੇ, ਤੇ ਇਹ ਸਭ ਕਰਾ ਕੌਣ ਰਿਹਾ ਮੇਰੇ ਸੂਬੇ ਦਾ ਮੇਰੇ ਦੇਸ਼ ਦਾ ਉਹ ਕਾਨੂੰਨ ਜੋ ਨਿਆਂ ਨੀਤੀ ਵਿੱਚ ਯਕੀਨ ਰੱਖਦਾ ਏ, ਮੇਰੇ ਬੱਚੇ ਦੀ ਛਵੀ ਵਿਗਾੜ ਕੇ ਮੇਰੇ ਬੱਚੇ ਨਾਲ ਜੁੜੇ ਤਮਾਮ ਲੋਕਾਂ ਦਾ ਮੋਹ ਅਸਾਨੀ ਨਾਲ ਨੀਂ ਟੁੱਟਣਾ, ਮੈਂ ਇਹ ਮਹਿਸੂਸ ਕਰ ਰਹੀ ਹਾਂ ਕਿ ਅੱਜ ਦਾ ਨੌਜਵਾਨ ਵਰਗ ਗੈਂਗਸਟਰਾਂ ਤੇ ਬਣ ਰਹੀਆ ਫ਼ਿਲਮਾਂ ਨੂੰ ਦੇਖ ਇਹ ਸਿੱਖੇਗਾ ਕਿ ਗਲਤ ਕਰੋ ਕਾਨੰਨ ਦੀ ਉਲੰਘਣਾ ਕਰੋ ਤੇ ਫੇਰ ਤੁਸੀਂ ਚੰਗੇ ਬਣ ਜਾਵੋਗੇ, ਬਹੁਤ ਬਹੁਤ ਨਿਰਾਸ਼ ਹਾਂ, ਇਨਸਾਫ਼ ਦੇਣ ਦੀ ਥਾਂ, ਜ਼ਖਮਾਂ ਨੂੰ ਹੋਰ ਛਿਲਿਆ ਜਾ ਰਿਹਾ, ਪੁੱਤ ਤੂੰ ਆਜਾ ਮੇਰੇ ਕੋਲ... ਆ ਕੇ ਜਵਾਬ ਦੇ ਇੰਨ੍ਹਾਂ ਨੂੰ ... ਮੈਂ ਕਿਵੇਂ ਨਿਜੱਠਾਂ ਇਹ ਦੋਗਲੀ ਦੁਨੀਆਂ ਨਾਲ।