ਬਠਿੰਡਾ : ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਨੇ 9 ਤੇ 10 ਜਨਵਰੀ ਦੀ ਦਰਮਿਆਨੀ ਰਾਤ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਬਾਬਾ ਜੀਵਨ ਸਿੰਘ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਗਰੀਬਾਂ ’ਤੇ ਕੀਤੇ ਹਥਿਆਰਬੰਦ ਕਾਤਲਾਨਾ ਹਮਲੇ ਤੇ ਅੱਗ ਲਾ ਕੇ ਸਾੜੇ ਗਏ 8 ਘਰਾਂ ਦੀ ਘਟਨਾ ਨੂੰ ਅੱਤਵਾਦੀ ਕਾਰਾ ਕਰਾਰ ਦਿੱਤਾ ਹੈ। ਖੱਬੇ ਪੱਖੀ ਆਗੂਆਂ ਨੇ ਮੁਲਜਮਾਂ ਖਿਲਾਫ ਦਰਜ ਮੁਕਦਮੇ ਵਿਚ ਸਾਜ਼ਿਸ਼ ਰਚਣ ਦੀ ਧਾਰਾ 120 ਬੀ, ਐਸਸੀ ਐਕਟ, ਰਾਤ ਦੇ ਹਨੇਰੇ ਘਰਾਂ ਵਿਚ ਦਾਖ਼ਲ ਹੋਕੇ ਗੰਭੀਰ ਫੌਜਦਾਰੀ ਜੁਰਮ ਕਰਨ, ਡਾਕਾ ਮਾਰਨ ਅਤੇ ਅੱਤਵਾਦ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਜੋੜਨ ਤੋਂ ਇਲਾਵਾ ਹਰ ਨੁਕਸਾਨੇ ਪਰਿਵਾਰ ਦਾ ਸਰਕਾਰੀ ਖ਼ਰਚੇ ’ਤੇ ਇਲਾਜ ਤੇ 10-10 ਲੱਖ ਰੁਪੈ ਦਾ ਮੁਆਵਜ਼ਾ ਦੀ ਮੰਗ ਕੀਤੀ ਹੈ।ਜ਼ਿਕਰਯੋਗ ਹੈ ਕਿ ਹੁਣ ਇਸ ਵਾਰਦਾਤ ਨੂੰ ਨਿੱਜੀ ਰੰਜ਼ਿਸ਼ ਹੋਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਹਿਰਾਸਤ ਵਿਚ ਮੁਲਜ਼ਮਾਂ ਦੀਆਂ ਮੀਡੀਆ ਨੂੰ ਇੰਟਰਵਿਊ ਕਰਵਾਈਆਂ ਜਾ ਰਹੀਆਂ ਹਨ ਜੋ ਕਿ ਇਕ ਤਰ੍ਹਾਂ ਨਾਲ ਵੀਆਈਪੀ ਵਤੀਰਾ ਹੈ। ਕਮਿਊਨਿਸਟ ਆਗੂ ਜੋਗਾ ਨੇ ਦੱਸਿਆ ਕਿ ਪੀੜਤਾਂ ਦੇ ਕੇਸ ਨੂੰ ਮਜ਼ਬੂਤ ਕਰਨ ਤੇ ਫਰੀ ਅਦਾਲਤੀ ਪੈਰਵੀ ਲਈ ਸੀਨੀਅਰ ਵਕੀਲ ਸੁਰਜੀਤ ਸਿੰਘ ਸੋਹੀ ਦੀ ਅਗਵਾਈ ’ਚ ਤਿੰਨ ਮੈਂਬਰੀ ਪੈਨਲ ਬਣਾ ਦਿੱਤਾ ਗਿਆ ਹੈ, ਜਿਸ ਵਿਚ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜਲਾਲ ਤੇ ਸਾਬਕਾ ਸਕੱਤਰ ਜਗਮੀਤ ਸਿੰਘ ਸ਼ਾਮਲ ਹਨ। ਇਸ 13 ਮੈਂਬਰੀ ਟੀਮ ਵਿਚ ਕਾਕਾ ਸਿੰਘ ਬਠਿੰਡਾ, ਜਸਵੀਰ ਕੌਰ ਸਰਾਂ, ਬਲਜਿੰਦਰ ਸਿੰਘ ਜੋਗਾਨੰਦ, ਹਰਦੇਵ ਸਿੰਘ, ਚੰਦ ਸਿੰਘ ਬੰਗੀ, ਜਗਦੇਵ ਸਿੰਘ ਜੰਡਾਂ ਵਾਲਾ, ਮਿਠੂ ਸਿੰਘ ਬੀੜ ਤਲਾਬ, ਹਰਬੰਸ ਸਿੰਘ ਜੋਧਪੁਰ ਰੁਮਾਣਾ, ਮਿਠੂ ਸਿੰਘ ਬੰਗੀ ਕਲਾ, ਗੁਰਦੇਵ ਸਿੰਘ ਸਿੱਧੂ ਤੇ ਛਿੰਦਾ ਸਿੰਘ ਆਦਿ ਸ਼ਾਮਲ ਹੋਏ।