ਮੋਗਾ : ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਕੋਟਕਪੂਰਾ ਤੋਂ ਮੋਗਾ ਆ ਰਹੇ ਇੱਕ ਕੈਂਟਰ ਵਿੱਚ ਗਾਵਾਂ ਦੀ ਤਸਕਰੀ ਕੀਤੀ ਜਾ ਰਹੀ ਸੀ ਤਾਂ ਮੋਗਾ ਵਿੱਚ ਗਊ ਸੁਰੱਖਿਆ ਦੀ ਟੀਮ ਨੇ ਕੈਂਟਰ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਗਊ ਸੁਰੱਖਿਆ ਸੇਵਾ ਦਲ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਰਾਮਪੁਰਾ ਫੂਲ ਬਠਿੰਡਾ ਟੀਮ, ਗਊ ਸੁਰੱਖਿਆ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਹੈਪੀ ਜ਼ਿਲ੍ਹਾ ਫ਼ਰੀਦਕੋਟ, ਜ਼ਿਲ੍ਹਾ ਫ਼ਾਜ਼ਿਲਕਾ ਦੇ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਗਊ ਸੁਰੱਖਿਆ ਦਲ ਦੇ ਮੈਂਬਰਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੋਟਕਪੂਰਾ ਵਾਲੇ ਪਾਸੇ ਤੋਂ ਪਸ਼ੂਆਂ ਦੀ ਤਸਕਰੀ ਕੀਤੀ ਜਾਂਦੀ ਹੈ। ਇਸ ਦੇ ਆਧਾਰ 'ਤੇ ਟੀਮ ਮੈਂਬਰਾਂ ਨੇ ਰਾਤ ਦੇ 3 ਵਜੇ ਤੱਕ ਨਜ਼ਰ ਰੱਖੀ।