, ਜਲੰਧਰ : ਜਲੰਧਰ ਜ਼ਿਲ੍ਹੇ ਦੇ ਕਿਸ਼ਨਪੁਰਾ ਤੋਂ ਮੁਸਲਿਮ ਕਾਲੋਨੀ ਰੋਡ 'ਤੇ ਸਥਿਤ ਵਾਲਮੀਕਿ ਮੁਹੱਲੇ ਨੇੜੇ ਸੋਮਵਾਰ ਸਵੇਰੇ ਇਕ ਸੜਕ ਹਾਦਸੇ 'ਚ ਕਿਸ਼ਨਪੁਰਾ ਦੇ ਰਹਿਣ ਵਾਲੇ ਤਿੰਨ ਸਾਲਾ ਤ੍ਰਿਪੁਲ ਹੰਸ ਦੀ ਜਾਨ ਚਲੀ ਗਈ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਭੱਜ ਗਿਆ।
ਜਨਮ ਵਿਆਹ ਦੇ 8 ਸਾਲ ਬਾਅਦ ਹੋਇਆ ਸੀ ਤ੍ਰਿਪੁਲ
ਤ੍ਰਿਪੁਲ ਹੰਸ ਵਿਆਹ ਤੋਂ ਅੱਠ ਸਾਲ ਬਾਅਦ ਹੋਇਆ ਸੀ। ਉਸ ਦੇ ਪਿਤਾ ਲੱਕੀ ਹੰਸ ਇਕ ਢਾਬਾ ਚਲਾਉਂਦੇ ਹਨ। ਤ੍ਰਿਪੁਲ ਦੇ ਮੁੰਨਣ ਕਰਵਾਉਣ ਤੋਂ ਪਹਿਲਾਂ ਉਸ ਦੇ ਪਿਤਾ ਉਸ ਨੂੰ ਲੈ ਕੇ ਗਲੀ ਦੇ ਬਾਹਰ ਬੈਠੇ ਕੁੱਤਿਆਂ ਨੂੰ ਖਾਣਾ ਦੇਣ ਗਏ ਸਨ, ਜਦੋਂਕਿ ਉਸੇ ਸਮੇਂ ਇਕ ਤੇਜ਼ ਰਫਤਾਰ ਕਾਰ ਨੇ ਪਹਿਲਾਂ ਸੜਕ 'ਤੇ ਨਿਕਲੇ ਕੁੱਤੇ ਨੂੰ ਰੌਂਦਿਆ ਤੇ ਫਿਰ ਤ੍ਰਿਪੁਲ ਨੂੰ ਵੀ ਲਪੇਟ 'ਚ ਲੈ ਲਿਆ।
ਮਾਂ-ਬਾਪ ਦਾ ਬੁਰਾ ਹਾਲ
ਬੱਚੇ ਦੀ ਮੌਤ ਤੋਂ ਬਾਅਦ ਉਸ ਦੇ ਮਾਂ-ਬਾਪ ਬੇਹੋਸ਼ ਹੋ ਕੇ ਰੋ ਰਹੇ ਸਨ। ਹਾਦਸੇ ਦੇ ਬਾਅਦ ਆਸ-ਪਾਸ ਦੇ ਲੋਕਾਂ ਨੇ ਥਾਣਾ ਰਾਮਾਮੰਡੀ ਦੀ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਮਿਲਣ 'ਤੇ ਥਾਣਾ ਰਾਮਾਮੰਡੀ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਘਟਨਾ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਨ ਵਿਚ ਲੱਗ ਗਈ ਹੈ।