Monday, April 28, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੋਟ ਦਾ ਕੀਤਾ ਦੌਰਾ

March 25, 2022 02:31 AM
ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੋਟ ਦਾ ਕੀਤਾ ਦੌਰਾ
ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਵਚਨਬੱਧ
ਹਲਕਾ ਵਾਸੀਆਂ ਦੀਆਂ ਸਮੱਸਿਆ ਦਾ ਲਿਆ ਜਾਇਜ਼ਾ
ਹਲਕਾ ਵਾਸੀਆਂ ਦਾ ਕੀਤਾ ਧੰਨਵਾਦ
ਮਲੋਟ,ਸ੍ਰੀ ਮੁਕਤਸਰ ਸਾਹਿਬ 24 ਮਾਰਚ ਕੁਲਜੀਤ ਸਿੰਘ
 
ਮਲੋਟ ਵਿਧਾਨ ਸਭਾ ਹਲਕੇ ਤੋਂ 40,261 ਵੋਟਾਂ ਤੋਂ ਜਿੱਤ ਪ੍ਰਾਪਤ ਕਰਕੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਬਣੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਬਲਜੀਤ ਕੌਰ ਨੇ ਅਹੁਦਾ ਸੰਭਾਲਣ ੳਪਰੰਤ ਪਹਿਲੀ ਵਾਰ ਅੱਜ ਮਲੋਟ ਵਿਖੇ ਜਨਤੱਕ ਇਕੱਠ ਵਿੱਚ ਆਪਣੀ ਹਾਜ਼ਰੀ ਲਗਵਾਈ।
ਇਸ ਮੌਕੇ ਤੇ ਮਲੋਟ ਦੇ ਮਿਮਟ ਕਾਲਜ ਵਿਖੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਕੈਬਨਿਟ ਮੰਤਰੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਉਪਰੰਤ ਉਹਨਾ ਮਿਮਟ ਕਾਲਜ਼ ਦੇ ਸਮੂਹ ਸਟਾਫ ਦੀਆਂ ਮੁਸਕਿਲਾਂ ਨੂੰ ਸੁਣਿਆ ਅਤੇ ਜਲਦ ਤੋਂ ਜਲਦ ਇਨ੍ਹਾ ਮੁਸਕਿਲਾਂ ਦਾ ਨਿਪਟਾਰਾ ਕਰਨ ਦਾ ਵਿਸਵਾਸ਼ ਦੁਆਇਆ।
 
ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ੳਨ੍ਹਾਂ ਦੱਸਿਆ ਕਿ ੳਹ ਇਸ ਇਲਾਕੀ ਦੀਆਂ ਹਕੀਕੀ ਮੁਸ਼ਕਿਲਾਂ ਤੋਂ ਕਾਫੀ ਹੱਦ ਤੱਕ ਜਣੂੰ ਹਨ ਕਿੳਂ ਕਿ ੳਨ੍ਹਾਂ ਨੇਂ ਬੜਾ ਲੰਬਾ ਸਮਾਂ ਬਤੋਰ ਡਾਕਟਰ ਵੱਜੋਂ ਵੱਖ ਵੱਖ ਹਸਪਤਾਲਾਂ ਵਿੱਚ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਹਨ । ੳਨ੍ਹਾਂ ਦੱਸਿਆ ਕਿ ਕਈ ਮੁਸ਼ਕਲਾਂ ਤੁਰੰਤ ਪ੍ਰਭਾਵ ਨਾਲ ਹੱਲ ਕਰਵਾੳਣ ਯੋਗ ਹਨ ਅਤੇ ਕਈਆਂ ਨੂੰ ਕੁਝ ਸਮਾਂ ਲੱਗ ਸਕਦਾ ਹੈ ।
ਆਮ ਜਨਤਾ ਨੂੰ ਮਿਲਣ ਤੋਂ ਪਹਿਲਾਂ ੳਨ੍ਹਾਂ ਸਰਕਾਰ ਦੇ ਜਿ਼ਲ੍ਹਾ ਪੱਧਰ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਦੋਰਾਨ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਅਤੇ ਮੋਕੇ ਤੇ ਹੀ ਪ੍ਰਾਪਤ ਕੁੱਝ ਅਫਸਰਾਂ ਅਤੇ ੳਨ੍ਹਾਂ ਦੇ ਮਹਿਕਮਿਆਂ ਖਿਲਾਫ ਜੋ ਸਿ਼ਕਾਇਤ ਹੁਣ ਤੱਕ ਆਇਆਂ ਸਨ ੳਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਹੱਲ ਕਰਵਾੳਣ ਦੇ ਹੁਕਮ ਜਾਰੀ ਕੀਤੇ ।
ਉਹਨਾ ਮਲੋਟ ਹਲਕੇ ਦੇ ਵਾਸੀਆਂ ਦਾ ਧੰਨਵਾਦ ਕੀਤਾ ਕਿ ਉਨਾ ਨੇ ਬਿਨ੍ਹਾ ਕਿਸੇ ਲਾਲਚ, ਡਰ, ਦਬਾਓ, ਭੈਅ ਤੋਂ ਮੁਕਤ ਹੋ ਕੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੂੰ ਪਹਿਲਾ ਐਮ ਐਲ ਏ ਦੀ ਚੋਣ ਕਰਕੇ ਹੁਣ ਕੈਬਨਿਟ ਮੰਤਰੀ ਤੱਕ ਪਹੁੰਚਾਉਣ ਦਾ ਯਤਨ ਕੀਤਾ ਅਤੇ ਉਹਨਾ ਕਿਹਾ ਕਿ ਉਹ ਪਿਛੜੇ, ਦੱਬੇ ਕੁਚਲੇ ਗਰੀਬ ਲੋਕਾਂ ਅਤੇ ਕਮਜੋਰ ਵਰਗ ਤੋਂ ਇਲਾਵਾ ਲੋੜ ਵੰਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਮੰਤਵ ਨਾਲ ਹਮੇਸਾਂ ਯਤਨਸ਼ੀਲ ਰਹਾਂਗੀ।  
ਭ੍ਰਿਸ਼ਟਾਚਾਰ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ੳਨ੍ਹਾਂ ਦੱਸਿਆ ਕਿ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੁਆਰਾ ਜਾਰੀ ਕੀਤਾ ਵੱਟਸਐਪ ਨੰਬਰ ਰਾਹੀਂ ਹੁਣ ਕੋਈ ਵੀ ਵਿਅਕਤੀ ਕਿਸੇ ਭ੍ਰਿਸ਼ਟ ਅਧਿਕਾਰੀ ਜਾਂ ਕਰਮਚਾਰੀ ਦੇ ਖਿਲਾਫ ਕਾਰਵਾਈ ਅਰੰਭ ਸਕਦਾ ਹੈ । ੳਨ੍ਹਾਂ ਨਾਲ ਇਹ ਵੀ ਕਿਹਾ ਕਿ ਇਸ ਸਬੰਧੀ ਕਿਸੇ ਵੀ ਪਾਰਟੀ ਵਰਕਰ ਜਾਂ ਅਹੁਦੇਦਾਰਾਂ ਵੱਲੋਂ ਕਿਸੇ ਵੀ ਸਰਕਾਰੀ ਮੁਲਾਜ਼ਮ ਜਾਂ ਅਧਿਕਾਰੀ ਦੀ ਕਾਰਵਾਈ ਤੇ ਬਿਨਾਂ ਸਬੂਤ ਤੋਂ ੳਂਗਲ ਨਾਂ ੳਠਾਈ ਜਾਵੇ।ਉਹਨਾ ਕਿਹਾ ਕਿ ਸਾਰੇ ਅਫਸਰ ਭ੍ਰਿਸ਼ਟ ਨਹੀਂ ਹੁੰਦੇ ਬਹੁਤੇ ਅਫਸਰ ਮੇਹਨਤੀ ਵੀ ਹੁੰਦੇ ਨੇ, ਲੋਕਾਂ ਦਾ ਕੰਮ ਕਰਨ ਵਾਲੇ ਹੁੰਦੇ ਹਨ, ਸਾਨੂੰ ਔਹੁਦੇ ਦੀ ਇਜਤ ਕਰਨੀ ਚਾਹੀਦੀ ਹੈ ਪ੍ਰੰਤੂ ਜੇਕਰ ਕੋਈ ਅਫਸਰ ਜਾਂ ਮੁਲਾਜ਼ਮ ਭ੍ਰਿਸ਼ਟਾਚਾਰ ਜਾਂ ਰਿਸਵਤਖੋਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਵੀ ਕਿਮਤ ਤੇ ਬਖਸ਼ਿਆ ਨਹੀਂ ਜਾਵੇਗਾ।
ਇਸ ਮੋਕੇ ਮੈਡਮ ਰਾਜਦੀਪ ਕੋਰ ਏ ਡੀ ਸੀ (ਜ਼), ਸ. ਗੁਰਦੀਪ ਸਿੰਘ ਮਾਨ ਡੀ ਪੀ ਆਰ ਓ ਸ੍ਰੀ ਮੁਕਤਸਰ ਸਾਹਿਬ, ਜਗਦੇਵ ਸਿੰਘ ਬਾਂਮ ਜਿਲ੍ਹਾ ਪ੍ਰਧਾਨ, ਸੁਖਜਿੰਦਰ ਸਿੰਘ ਜਿਲ੍ਹਾ ਪ੍ਰਧਾਨ, ਜਸ਼ਨ ਬਰਾੜ ਲੋਕ ਸਭਾ ਇੰਚਾਰਜ, ਰਾਜੀਵ ਉਪਲ ਸਹਿਰੀ ਪ੍ਰਧਾਨ, ਲਵਲੀ ਸੰਧੂ ਬਲਾਕ ਪ੍ਰਧਾਨ, ਕੁਲਵਿੰਦਰ ਬਰਾੜ ਬਲਾਕ ਪ੍ਰਧਾਨ, ਸਿਮਰਜੀਤ ਬਲਾਕ ਪ੍ਰਧਾਨ, ਸਤਿਗੁਰਦੇਵ ਸਿੰਘ ਪੱਪੀ  ਤੋਂ ਇਲਾਵਾ ਪਤਵੰਤੇ ਵਿਅਕਤੀ ਮੋਜੂਦ ਸਨ।
 
Have something to say? Post your comment

More From Punjab

ਨੋਰੀ ਵੀਜ਼ੇ ’ਤੇ ਗਈਆਂ ਔਰਤਾਂ ਪਾਕਿ ’ਚ ਫਸੀਆਂ, ਭਾਰਤ ਸਰਕਾਰ ਨੂੰ ਕੀਤੀ ਅਪੀਲ, ਸਵਦੇਸ਼ ਵਾਪਸੀ ਲਈ ਤੁਰੰਤ ਕਦਮ ਚੁੱਕੇ ਜਾਣ

ਨੋਰੀ ਵੀਜ਼ੇ ’ਤੇ ਗਈਆਂ ਔਰਤਾਂ ਪਾਕਿ ’ਚ ਫਸੀਆਂ, ਭਾਰਤ ਸਰਕਾਰ ਨੂੰ ਕੀਤੀ ਅਪੀਲ, ਸਵਦੇਸ਼ ਵਾਪਸੀ ਲਈ ਤੁਰੰਤ ਕਦਮ ਚੁੱਕੇ ਜਾਣ

ਲੁਧਿਆਣਾ 'ਚ ਹਾਦਸੇ ਦੌਰਾਨ ਠੇਕੇਦਾਰ ਦੀ ਮੌਤ, ਮੋਟਰਸਾਈਕਲ ਚਾਲਕ ਦੀ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ

ਲੁਧਿਆਣਾ 'ਚ ਹਾਦਸੇ ਦੌਰਾਨ ਠੇਕੇਦਾਰ ਦੀ ਮੌਤ, ਮੋਟਰਸਾਈਕਲ ਚਾਲਕ ਦੀ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ

ਲੁਧਿਆਣਾ 'ਚ ਐਨਆਰਆਈ ਔਰਤ ਦੇ 9500 ਆਸਟ੍ਰੇਲੀਅਨ ਡਾਲਰ ਚੋਰੀ, ਅਣਪਛਾਤੇ ਚੋਰਾਂ ਖਿਲਾਫ਼ ਮੁਕੱਦਮਾ ਦਰਜ

ਲੁਧਿਆਣਾ 'ਚ ਐਨਆਰਆਈ ਔਰਤ ਦੇ 9500 ਆਸਟ੍ਰੇਲੀਅਨ ਡਾਲਰ ਚੋਰੀ, ਅਣਪਛਾਤੇ ਚੋਰਾਂ ਖਿਲਾਫ਼ ਮੁਕੱਦਮਾ ਦਰਜ

ਮਾਝੇ ਦੀ ਨਾਮਵਰ ਸ਼ਾਇਰਾ ਨਿਰਮਲ ਕੌਰ ਕੋਟਲਾ ਦੀ ਪੁਸਤਕ ਯਾਦਾਂ ਦੀ ਸੰਦੂਕੜੀ ਲੋਕ ਅਰਪਨ ਭਲਕੇ-ਅਮਨ ਢਿੱਲੋਂ ਕਸੇਲ

ਮਾਝੇ ਦੀ ਨਾਮਵਰ ਸ਼ਾਇਰਾ ਨਿਰਮਲ ਕੌਰ ਕੋਟਲਾ ਦੀ ਪੁਸਤਕ ਯਾਦਾਂ ਦੀ ਸੰਦੂਕੜੀ ਲੋਕ ਅਰਪਨ ਭਲਕੇ-ਅਮਨ ਢਿੱਲੋਂ ਕਸੇਲ

ਪਹਿਲਗਾਮ  ਕਤਲੇਆਮ ਦੀ ਵਿਦੇਸ਼ੀ ਏਜੰਸੀ ਤੋਂ ਜਾਂਚ ਕਰਾਈ ਜਾਵੇ - ਯੂਨਾਈਟਿਡ ਖਾਲਸਾ ਦਲ ਯੂ,ਕੇ

ਪਹਿਲਗਾਮ  ਕਤਲੇਆਮ ਦੀ ਵਿਦੇਸ਼ੀ ਏਜੰਸੀ ਤੋਂ ਜਾਂਚ ਕਰਾਈ ਜਾਵੇ - ਯੂਨਾਈਟਿਡ ਖਾਲਸਾ ਦਲ ਯੂ,ਕੇ

ਹਰਭਜਨ ਸਿੰਘ ਨਾਗਰਾ ਦੀ ਲਿਖੀ ਕਿਤਾਬ ਮੁੱਖ ਮੰਤਰੀ ਵਲੋਂ ਰਿਲੀਜ਼, ਸਰਪੰਚਾਂ ਦੇ ਕਾਨੂੰਨੀ ਅਧਿਕਾਰ, ਫਰਜ਼ ਤੇ ਜ਼ਿੰਮੇਵਾਰੀਆ 'ਤੇ ਦਿੱਤੀ ਗਈ ਹੈ ਜਾਣਕਾਰੀ

ਹਰਭਜਨ ਸਿੰਘ ਨਾਗਰਾ ਦੀ ਲਿਖੀ ਕਿਤਾਬ ਮੁੱਖ ਮੰਤਰੀ ਵਲੋਂ ਰਿਲੀਜ਼, ਸਰਪੰਚਾਂ ਦੇ ਕਾਨੂੰਨੀ ਅਧਿਕਾਰ, ਫਰਜ਼ ਤੇ ਜ਼ਿੰਮੇਵਾਰੀਆ 'ਤੇ ਦਿੱਤੀ ਗਈ ਹੈ ਜਾਣਕਾਰੀ

ਵਾਹਗਾ ’ਤੇ ਪਾਕਿਸਤਾਨੀ ਸ਼ੌਹਰ, ਅਟਾਰੀ ’ਤੇ ਭਾਰਤੀ ਪਤਨੀ; ਭਾਰਤ ਪਾਕਿ ਤਣਾਅ ਨੇ ਪਤੀ-ਪਤਨੀ 'ਚ ਪਾਇਆ ਵਿਛੋੜਾ; ਰੱਦ ਹੋਏ ਨੂਰੀ ਵੀਜ਼ੇ ਕਾਰਨ ਲੱਗੀ ਰੋਕ

ਵਾਹਗਾ ’ਤੇ ਪਾਕਿਸਤਾਨੀ ਸ਼ੌਹਰ, ਅਟਾਰੀ ’ਤੇ ਭਾਰਤੀ ਪਤਨੀ; ਭਾਰਤ ਪਾਕਿ ਤਣਾਅ ਨੇ ਪਤੀ-ਪਤਨੀ 'ਚ ਪਾਇਆ ਵਿਛੋੜਾ; ਰੱਦ ਹੋਏ ਨੂਰੀ ਵੀਜ਼ੇ ਕਾਰਨ ਲੱਗੀ ਰੋਕ

ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ’ਤੇ ਦਿਨ ਦਿਹਾੜੇ ਬਾਈਕ ਸਵਾਰਾਂ ਨੇ ਚਲਾਈਆਂ ਗੋਲੀਆਂ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ

ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ’ਤੇ ਦਿਨ ਦਿਹਾੜੇ ਬਾਈਕ ਸਵਾਰਾਂ ਨੇ ਚਲਾਈਆਂ ਗੋਲੀਆਂ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ

ਟਰਾਈਡੈਂਟ ਉਦਯੋਗ ਨੇ ਪਹਿਲਾਂ ਕੈਂਸਰ ਵੰਡਿਆ ਹੁਣ ਕੈਂਸਰ ਮੇਲਾ ਲਗਾ ਕੇ ਮੱਲਮ ਲਾਉਣ ਦੀ ਕੋਸ਼ਿਸ਼

ਟਰਾਈਡੈਂਟ ਉਦਯੋਗ ਨੇ ਪਹਿਲਾਂ ਕੈਂਸਰ ਵੰਡਿਆ ਹੁਣ ਕੈਂਸਰ ਮੇਲਾ ਲਗਾ ਕੇ ਮੱਲਮ ਲਾਉਣ ਦੀ ਕੋਸ਼ਿਸ਼

ਇਸ ਤਿਉਹਾਰ 'ਤੇ ਨਹੀਂ ਹੋਵੇਗੀ ਸਰਕਾਰੀ ਛੁੱਟੀ, ਸੂਬਾ ਸਰਕਾਰ ਨੇ 30 ਅਪ੍ਰੈਲ ਨੂੰ ਐਲਾਨੀ ਗਜ਼ਟਿਡ ਛੁੱਟੀ ਕੀਤੀ ਰੱਦ

ਇਸ ਤਿਉਹਾਰ 'ਤੇ ਨਹੀਂ ਹੋਵੇਗੀ ਸਰਕਾਰੀ ਛੁੱਟੀ, ਸੂਬਾ ਸਰਕਾਰ ਨੇ 30 ਅਪ੍ਰੈਲ ਨੂੰ ਐਲਾਨੀ ਗਜ਼ਟਿਡ ਛੁੱਟੀ ਕੀਤੀ ਰੱਦ