ਹੱਸ ਕੱਟ ਯਾਰਾਂ ਦਿਨ ਜਿੰਦਗੀ ਦੇ ਚਾਰ
ਪਤਾ ਨੀ ਜਾਣਾ ਕਦ ਭੌਰ ਡਾਰੀ ਮਾਰ
ਫੇਰ ਜੱਗ ਤੇ ਨੀਂ ਆਉਣਾ ਸੋਚ ਵਿਚਾਰ
ਹਊਮੈਂ ਈਰਖਾ ਤੇ ਗੁੱਸਾ ਮਨ ਚੋਂ ਨਿਕਾਰ।
ਮਾਇਆ ਨਾਲ ਨਾ ਜਾਣੀ ਖ਼ਸਮਾਂ ਨੂੰ ਖਾਣੀ
ਖਾਲੀ ਆਏ ਖਾਲੀ ਜਾਣਾ ਰੀਤ ਹੈ ਪੁਰਾਣੀ
ਏਥੇ ਹੀ ਰਹਿ ਜਾਣਾ ਦੇਣਾ ਲੈਣਾ ਉਧਾਰ
ਹਊਮੈਂ ਈਰਖਾ ਤੇ ਗੁੱਸਾ ਮਨ ਚੋਂ ਨਿਕਾਰ।
ਮੇਹਨਤ ਨਾਲ ਕਰ ਬੰਦਿਆਂ ਕਮਾਈ
ਧੰਦੇ ਦੋ ਨੰਬਰ ਦੇ ਛੱਡ ਵਹਿਮ ਮਨੋਂ ਕੱਢ
ਮਾਰੀ ਜਾਵੇ ਜੀਵ ਜੰਤੂ ਨਾਲ ਹਥਿਆਰ
ਹਊਮੈਂ ਈਰਖਾ ਤੇ ਗੁੱਸਾ ਮਨ ਚੋਂ ਨਿਕਾਰ।
ਧਰਮਾਂ ਜਾਤਾਂ ਦੇ ਨਾਂ ਤੇ ਲੜਾਈ ਛੱਡਦੇ
ਇਹ ਕੂੜ ਪਸਾਰੇ ਵਾਲਾ ਜੂੜ ਵੱਡਦੇ
ਸੁਖਚੈਨ,ਮੌਤ ਰਕਾਨ ਅੱਗੇ ਜਾਣਾ ਹਾਰ
ਹਊਮੈਂ ਈਰਖਾ ਤੇ ਗੁੱਸਾ ਮਨ ਚੋਂ ਨਿਕਾਰ।
ਸੁਖਚੈਨ ਸਿੰਘ, ਠੱਠੀ ਭਾਈ,