ਕਵਿਤਾ
ਘਰ
ਆਪਣਾ ਘਰ ਹੀ ਹੈ ਆਪਣਾ ਹੁੰਦਾ,
ਹੋਵੇ ਭਾਵੇਂ ਛੋਟਾ।
ਸਭਨੂੰ ਰੱਬਾ ਸਲਾਮਤ ਰੱਖੀਂ,
ਹੋਵੇ ਭਾਵੇਂ ਕਿੰਨਾ ਵੀ ਖੋਟਾ।
ਜਲਦੀ ਹਾਲਾਤ ਸੁਧਰ ਨੇ ਜਾਣੇ,
ਆਉਣੇ ਨੇ ਦਿਨ ਚੰਗੇ।
ਰੱਬਾ ਸਭਨੂੰ ਸਲਾਮਤ ਰੱਖੀਂ,
ਰਹਿਣ ਤੇਰੇ ਰੰਗੀਂ ਰੰਗੇ।
ਸਭਨੂੰ ਰੱਬਾ, ਸਲਾਮਤ ਰੱਖੀਂ,
ਨਾ ਰਹੇ ਕਿਸੇ ਨੂੰ ਤੋਟਾ।
ਕਾਰੋਬਾਰ ਵਿਚ ਬਰਕਤ ਪਾਵੀਂ,
ਛੋਟਾ ਹੋਵੇ ਜਾਂ ਮੋਟਾ।
ਸਭਨੂੰ ਰੱਬਾ ਸਲਾਮਤ ਰੱਖੀਂ,
ਨਾ ਦੁੱਖ ਨੇੜੇ ਆਵੇ।
ਕੋਈ ਨਾ ਰੱਬਾ ਭੁੱਖਾ ਸੌਵੇਂ,
ਪੇਟ ਭਰ ਪਿਆ ਖਾਵੇ।
ਸਰਬਜੀਤ ਸੰਗਰੂਰਵੀ