ਪੇਂਡੂ ਬਨਾਮ ਸ਼ਹਿਰਨ
ਤੂੰ ਸ਼ਹਿਰਨ ਵੱਡੇ ਸ਼ਹਿਰ ਦੀਏ,
ਮੈਂ ਪੰਜਾਬੀ ਪਿੰਡ ਦਾ ਜਾਇਆ ਨੀ।
ਅਸੀਂ ਕੁੜਤਾ ਪਜਾਮਾ ਰੱਖੀਏ ਨੀ,
ਤੂੰ ਜੀਨ ਟਾੱਪ ਅਪਣਾਇਆ ਨੀ।
ਤੂੰ ਸ਼ਹਿਰਨ ਵੱਡੇ ਸ਼ਹਿਰ ਦੀਏ,
ਮੈਂ ਪੰਜਾਬੀ ਪਿੰਡ ਦਾ ਜਾਇਆ ਨੀ।
ਤੇਰੇ ਬੁੱਲਾਂ ਤੇ ਅੰਗਰੇਜ਼ੀ ਫੱਬਦੀ ਏ,
ਮੈਂ ਗੁਰਮੁਖੀ ਦਾ ਨਸ਼ਿਆਇਆ ਨੀ।
ਸਾਨੂੰ ਦੇਸੀ ਦੇਸੀ ਕਹਿੰਦੀ ਏ,
ਮੈਨੂੰ ਤੇਰੀ ਸੋਚ ਤੇ ਤਰਸ ਆਇਆ ਨੀ।
ਤੂੰ ਸ਼ਹਿਰਨ ਵੱਡੇ ਸ਼ਹਿਰ ਦੀਏ,
ਮੈਂ ਪੰਜਾਬੀ ਪਿੰਡ ਦਾ ਜਾਇਆ ਨੀ।
ਸ਼ਹਿਰਾਂ ਦੇ ਵਿੱਚ ਰਹਿ ਕੇ,
ਪਿੰਡਾਂ ਨੂੰ ਪਿੱਛੇ ਦੱਸਦੀ ਏ,
ਕਦੇ ਆਕੇ ਦੇਖ ਪਿੰਡ ਕੁੜੇ,
ਧਰਤੀ ਗੁਰਾਂ ਦੇ ਨਾਂ ਤੇ ਵੱਸਦੀ ਏ।
ਤੂੰ ਚਾਹ ਨੂੰ ਟੀ ਦੱਸਦੀ ਏ,
ਮੈਂ ਲੱਸੀ ਦਾ ਜੱਗ ਮੂੰਹ ਲਾਇਆ ਨੀ।
ਤੇਰੇ ਬੁੱਲਾਂ ਤੇ ਸੁਰਖ਼ੀ ਜਿਵੇਂ ਜਚਦੀ ਏ,
ਪੇਂਡੂ ਸੱਭਿਆਤਾ ਦਿਲਾਂ ਦੇ ਵਿੱਚ ਵਸਦੀ ਏ।
ਤੂੰ ਫੈਨ ਕਿਸੇ ਬੌਲੀਵੁੱਡ ਦੀ,
ਮੈਂ ਬਾਂਹ ਤੇ ਸ਼ਰਮਾ ਲਿਖਵਾਇਆ ਨੀ।
ਤੂੰ ਸ਼ਹਿਰਨ ਵੱਡੇ ਸ਼ਹਿਰ ਦੀਏ,
ਮੈਂ ਪੰਜਾਬੀ ਪਿੰਡ ਦਾ ਜਾਇਆ ਨੀ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ