ਕਵਿਤਾ
ਪਾਣੀ ਨਹਿਰਾਂ ਚ-2
ਪਾਣੀ ਨਹਿਰਾਂ ਚ ਘੱਟਿਆ ਏ,
ਇੱਕ ਤੇਰਾ ਹੀ ਨਾਮ ਨੈਣ ਜੋਤੀਏ,
ਜ਼ਿੰਦਗੀ ਸਾਰੀ ਰੱਟਿਆ ਏ।
ਪਾਣੀ ਨਹਿਰਾਂ ਚ ਘੱਟਿਆ ਏ,
ਕਦੇ ਫ਼ਿਕਰਾਂ,ਕਦੇ ਯਾਦਾਂ ਤੇਰੀਆਂ,
ਰੱਜ ਰੱਜ ਦਿਮਾਗ਼ ਚੱਟਿਆ ਏ।
ਪਾਣੀ ਨਹਿਰਾਂ ਚ ਘੱਟਿਆ ਏ,
ਕੀ ਗੱਲ ਹੋਈ ਨੈਣ ਜੋਤੀਏ,
ਕਿਹੜੀ ਗੱਲੋਂ ਪੱਤਾ ਕੱਟਿਆ ਏ।
ਪਾਣੀ ਨਹਿਰਾਂ ਚ ਘੱਟਿਆ ਏ,
ਤੇਰੇ ਪਿੱਛੇ ਕਈ ਮੂਰਖਾਂ ਨੇ,
ਘਰ ਆਪਣਾ ਹੀ ਪੱਟਿਆ ਏ।
ਪਾਣੀ ਨਹਿਰਾਂ ਚ ਘੱਟਿਆ ਏ,
ਪੈ ਤੇਰੇ ਚੱਕਰਾਂ ਚ ਕਈਆਂ ,
ਕਦੇ ਕੁਝ ਨਾ ਖੱਟਿਆ ਏ।
ਪਾਣੀ ਨਹਿਰਾਂ ਚ ਘੱਟਿਆ ਏ,
ਬੇਸ਼ੱਕ ਛੱਡ ਦਿੱਤਾ ਸੰਗਰੂਰਵੀ ਨੂੰ,
ਓ ਤਾਂ ਹਾਲੇ ਵੀ ਡੱਟਿਆ ਏ।
ਸਰਬਜੀਤ ਸੰਗਰੂਰਵੀ