ਨਾ ਕਹਿਣਾ ਏ , ਨਾ ਕਹਿਣਾ ਏ
ਅਸੀਂ ਚੁਪ ਚੁਪ ਸੱਜਣਾ ਰਹਿਣਾ ਏ ।
ਅਸੀਂ ਪਿਆਰ ਜਤਾਈਏ ਅੱਖੀਆਂ ਨਾਲ ,
ਅਸੀਂ ਦਿਲ ਸਮਝਾਈਏ ਅੱਖੀਆਂ ਨਾਲ ,
ਇਹ ਦੇਹ ਦੇ ਕੱਚੇ ਘਰ ਨੇ ,
ਆਖਿਰ ਨੂੰ ਸੱਜਣਾ ਢਹਿਣਾ ਏ ।
ਨਾ ਕਹਿਣਾ ਏ ......................
ਅਸੀਂ ਮਹਿਕਾਂ ਦੇ ਵਣਜਾਰੇ ਹਾਂ ,
ਅੰਬਰਾਂ ਦੇ ਟੁੱਟੇ ਤਾਰੇ ਹਾਂ ,
ਅਸੀ ਰੁੱਖਾਂ ਵਾਂਗੂ ਹਰ ਰੁੱਤ ਨੂੰ ,
ਆਪਣੇ ਤੇ ਸੱਜਣਾ ਸਹਿਣਾ ਏਂ ।
ਨਾ ਕਹਿਣਾ ਏ .......................
ਇਸ਼ਕੇ ਦੀ ਪੌੜੀ ਚੜ੍ਹ ਜਾਣਾ ,
'ਦਰਦੀ' ਨੈਣਾਂ ਵਿਚੋਂ ਹੜ੍ਹ ਜਾਣਾ ,
ਬੋਝ ਜਿੰਦ ਦਾ ਦੱਸ ਜਾ ਤੂੰ ,
ਛੱਡ ਸਰੀਰ ਸੱਜਣਾ ਲਹਿਣਾ ਏ ।
ਨਾ ਕਹਿਣਾ ਏ .........................
ਫਰੀਦਕੋਟੀਆ 'ਦਰਦੀ'