ਕਵਿਤਾ
ਅੱਜ ਪਤਾ ਲੱਗਾ
ਪੂਜਦਾ ਪੂਜਦਾ ਪੱਥਰ,
ਖ਼ੁਦ ਬੁੱਤ ਹੋ ਗਿਆ।
ਬਹਾਰ ਦੀ ਉਡੀਕ ਚ,
ਪਤਝੜ੍ਹ ਰੁੱਤ ਹੋ ਗਿਆ।
ਚੰਗਾ ਹੁੰਦਾ ਕਰਦਾ,
ਇਬਾਰਤ ਰੱਬ ਦੀ,
ਜਿਸਨੂੰ ਪੂਜਿਆਂ ਰੱਬ ਜਾਣ,
ਉਹੀ ਛੱਡ ਗਏ।
ਦਿਲ ਚ ਵਸਾਇਆ,
ਪਲ ਪਲ ਧਿਆਇਆ,
ਆਖ਼ਰ ਉਹੀ "ਸੰਗਰੂਰਵੀ"ਨੂੰ,
ਦਿਲੋਂ ਕੱਢ ਗਏ।
ਅੱਜ ਪਤਾ ਲੱਗਾ,
ਦੁਨੀਆਂਵੀ ਰਿਸ਼ਤਿਆਂ ਨੂੰ,
ਕਿਉਂ ਕਹਿੰਦੇ ਝੂਠੇ ਰਿਸ਼ਤੇ ਨਾਤੇ।
ਛੱਡ ਗਏ ਸਾਥ,
ਮਰਦੇ ਰਹੇ ਪਲ ਪਲ,
ਕਰ ਯਾਦ ਸਾਥ,
ਜਿਨ੍ਹਾਂ ਦਾ ਵੀ ਪਾਉਣ ਵਾਸਤੇ।
ਚੰਗਾ ਹੁੰਦਾ ਜੇ ਸਦਾ,
ਸੱਚੇ ਰੱਬ ਨੂੰ ਹੀ ਧਿਆਉਂਦੇ "ਸੰਗਰੂਰਵੀ"।
ਪਾ ਪਿਆਰ ਹੁਸਨ ਫਰੇਬੀ ਨਾਲ,
ਤਾਂਹੀ ਦਿਨ ਰਾਤ ਪਛਤਾਉਂਦੇ ਸੰਗਰੂਰਵੀ।
ਸਰਬਜੀਤ ਸੰਗਰੂਰਵੀ