ਕਵਿਤਾ
ਤੀਆਂ
ਹੁਣ ਨਾ ਤੀਆਂ ਲੱਗਦੀਆਂ ਵੇਖੀਆਂ,
ਹੇਠ ਬਰੋਟੇ ਦੇ।
ਪਹਿਲਾਂ ਜਿਹੇ ਨਾ ਦਿਨ ਦਿਲ ਰਹੇ,
ਹੋ ਗਏ ਖੋਟੇ ਨੇ।
ਵਿਚ ਬਾਗ਼ਾਂ ਦੇ,ਕਿਸੇ ਨਾ ਹੁਣ,
ਪੀਂਘਾਂ ਪਾਈਆਂ ਹੁੰਦੀਆਂ ਨੇ।
ਬੇਸ਼ੱਕ ਆਉਣ ਪੇਕੇ ਮੁਟਿਆਰਾਂ,
ਨਾ ਰੌਣਕਾਂ ਲਾਈਆਂ ਹੁੰਦੀਆਂ ਨੇ।
ਹੋਇਆ ਅੱਜ ਕੱਲ ਦਿੱਸੇ ਹਰ ਕੋਈ,
ਬਿਜੀ ਆਪੋ ਆਪਣੇ ਕੰਮਾਂ ਕਾਰਾਂ ਚ।
ਹੱਸਦੇ ਖੇਡਦੇ ਦਿੱਸਦੇ ਸਾਰੇ ਉੱਤੋਂ ਉੱਤੋਂ,
ਹੁੰਦੇ ਸ਼ਾਮਿਲ ਕਈ ਬਿਮਾਰਾਂ ਵਿਚ।
ਦਿਲ ਹੋਣ ਚਾਹੇ ਟੁੱਟੇ ਹੋਏ ਸੰਗਰੂਰਵੀ ਕਈਆਂ ਦੇ,
ਰਹਿਣ ਕੋਈ ਵੀ ਗੀਤ ਗਾਉਂਦੀਆਂ ਨੇ।
ਕੀ ਹੋਇਆ ਜੇ ਨਾ ਗਿੱਧਾ ਪਾਵਣ,
ਲਵਾ ਮਹਿੰਦੀ, ਚੂੜੀਆਂ ਪਾਉਂਦੀਆਂ ਨੇ।
ਸਰਬਜੀਤ ਸੰਗਰੂਰਵੀ