ਗ਼ਜ਼ਲ
ਸੋਚਾਂ ਵਿੱਚ ਗਲਤਾਨ ਕਦੇ ਨਾ ਹੋਇਆ ਮੈੰ।
ਦੁੱਖ ਕਿਸੇ ਦੇ ਅੱਗੇ ਕਦੇ ਨਾ ਰੋਇਆ ਮੈਂ।
ਭਾਣੇ ਅੰਦਰ ਰਹਾਂ ਸਦਾ ਉਹ ਮਾਲਕ ਦੇ,
ਲੇਕਿਨ ਸੱਜਣਾ ਤੋਂ ਨਾ ਸੱਚ ਲਕੋਇਆ ਮੈਂ।
ਲੈਂਦਾ ਝੱਲ ਦਰਦ ਤਨ ਉੱਤੇ ਹੱਸਦਾ ਹਾਂ,
ਨੀਂਦ ਸਵੱਲੀ ਜਦ ਉਸ ਬੁੱਕਲ ਸੋਇਆ ਮੈਂ।
ਚਾਰ ਚੁਫੇਰੇ ਖੁਸ਼ੀਆਂ ਖੇੜੇ ਦਿੱਸਦੇ ਨੇ,
ਮਨੂੰਆ ਪਾਪੀ ਬਾਣੀ ਸਿਉਂ ਜਦ ਧੋਇਆ ਮੈੰ।
ਲੋਕੀਂ ਪੁੱਛਣ ਚਿਹਰਾ ਕਿੱਦਾਂ ਖਿੜਿਆ ਏ,
ਸੱਚਮੁਚ ਹੁਣ ਬੀਜ ਮੁਹੱਬਤੀ ਬੋਇਆ ਮੈਂ।
ਉਦੋਂ "ਸਲੇਮਪੁਰੀ" ਸੁੱਖ ਸਾਰੇ ਪਾਏ ਨੇ,
ਉਸਦੇ ਨਾਮ ਚ ਆਪਾ ਜਦੋਂ ਪਿਰੋਇਆ ਮੈਂ।
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ