ਗ਼ਜ਼ਲ
ਅੱਖਰਾਂ ਨਾਲ ਸਿੰਗਾਰਾਂ ਮੁੱਖ ਪੰਜਾਬੀ ਦਾ।
ਫਿਰ ਮੈਂ ਹਰਦਮ ਮਾਣਾ ਸੁੱਖ ਪੰਜਾਬੀ ਦਾ।
ਧੂੜ ਪਈ ਹੈ ਇਸ ਤੇ ਖਿੱਚਾ ਧੂਹੀ ਦੀ,
ਸਾਫ਼ ਕਰਾਂ ਤੇ ਕਟਾਂ, ਦੁੱਖ ਪੰਜਾਬੀ ਦਾ।
ਹੇਠਾਂ ਨੂੰ ਜਾਈ ਜਾਵੇ ਸਾਡੇ ਕਰਕੇ
ਅੰਬਰ ਵੱਲ ਨੂੰ ਕਰਨਾ ਰੁਖ ਪੰਜਾਬੀ ਦਾ।
ਹੋਰ ਭਾਸ਼ਾਵਾਂ ਸਿੱਖਣੀਆਂ ਵੀ, ਮਾੜੀ ਗੱਲ ਨਹੀਂ,
ਸ਼ਾਮ-ਸਵੇਰੇ ਲਿਆ ਕਰਾਂ ਦੁੱਖ, ਪੁੱਛ ਪੰਜਾਬੀ ਦਾ।
ਮਾਂ ਪੰਜਾਬੀ ਕਹਿੰਦੇ ਹੋ ਜੇ, ਧੀ-ਪੁੱਤ ਬਣ ਜਾਓ
ਕਿਸ ਗੱਲੋਂ ਨਿਰਾਦਰ ਕਰਦੇ, ਕੁੱਖ ਪੰਜਾਬੀ ਦਾ।
ਇਹ ਨਾ ਗੱਲ ਮਾਮੂਲੀ, ਅਣਖ਼ ਜਮੀਰਾਂ ਵਾਲੇ ਲਈ,
ਪਰ ਅਣਗੌਲਿਆ ਕਰ ਦੇਵੇ, ਕਪੁੱਤ ਪੰਜਾਬੀ ਦਾ।
ਅੰਗਰੇਜ਼ਾਂ ਨੂੰ ਵੀ ਮੈਂ ਮਾਂ ਦੀ, ਗੋਦ ਬਿਠਾ ਦੇਵਾਂ,
ਦੇਸ਼-ਵਿਦੇਸ਼ੀਂ ਵੰਡਾਂ ਭਰ-ਭਰ, ਬੁੱਕ ਪੰਜਾਬੀ ਦਾ।
ਸੇਵਾ ਅਤੇ ਸੰਭਾਲ ਇਹ ਮਾਂ ਦੀ, ਕਰਦਾ ਤਰ ਜਾਵੇ,
ਸਲੇਮਪੁਰੇ ਦਾ 'ਲੱਖਾ' ਬਣ ਕੇ, ਪੁੱਤ ਪੰਜਾਬੀ ਦਾ।
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ