ਮੇਰਾ ਸਕੂਲ
ਮੈਂ ਸਰਕਾਰੀ ਸਕੂਲ ਕਾਲਝਰਾਣੀ ਦਾ ਜਾਇਆ,
ਮਾਂ ਬੋਲੀ ਦਾ ਜਿਸਨੇ ਪਾਠ ਪੜ੍ਹਾਇਆ।
ਮੇਰੇ ਵਰਗੇ ਕਿੰਨੀਆਂ ਹੀ ਜ਼ਿੰਦਗੀਆਂ ਵਿੱਚ,
ਗਿਆਨ ਦਾ ਦੀਪ ਜਗਾਇਆ।
ਮੈਂ ਸਰਕਾਰੀ ਸਕੂਲ ਕਾਲਝਰਾਣੀ ਦਾ ਜਾਇਆ,
ਮਾਂ ਬੋਲੀ ਦਾ ਜਿਸਨੇ ਪਾਠ ਪੜ੍ਹਾਇਆ।
ਪ੍ਰਕਾਸ, ਦਵਿੰਦਰ ਸਰ ਕੰਪਿਊਟਰ ਪੜਾਉਂਦੇ,
ਲੈਬ ਦੇ ਵਿੱਚ ਵਰੜ ਸਿਖਾਉਂਦੇ।
ਕੰਪਿਊਟਰ ਦੇ ਇਤਿਹਾਸ ਚੋਂ ਗੁਜ਼ਰਦੇ,
ਅਜੋਕੇ ਰੂਪ ਦੇ ਕੰਪਿਊਟਰ ਦਿਖਾਉਂਦੇ।
ਗਿਆਨ ਵਿਗਿਆਨ ਦਾ ਭੰਡਾਰ ਨੇ ਉਹ,
ਸਾਨੂੰ ਤਨਦੇਹੀ ਨਾਲ ਪੜ੍ਹਾਇਆ ।
ਮੈਂ ਸਰਕਾਰੀ ਸਕੂਲ ਕਾਲਝਰਾਣੀ ਦਾ ਜਾਇਆ,
ਮਾਂ ਬੋਲੀ ਦਾ ਜਿਸਨੇ ਪਾਠ ਪੜ੍ਹਾਇਆ।
ਰੀਨਾ ਮੈਡਮ ਸਾਇੰਸ ਪੜਾਉਂਦੇ,
ਪ੍ਰਯੋਗ ਵੀ ਕਰਕੇ ਦਿਖਾਉਂਦੇ।
ਧਰਤੀ ਦੀ ਉਤਪਤੀ ਤੋਂ ਲੈਕੇ,
ਡਾਰਵਿਨ ਦੇ ਸਿਧਾਂਤ ਸਮਝਾਉਂਦੇ।
ਵਿਗਿਆਨ ਦੀਆਂ ਕਾਢਾਂ ਦਾ ਅਸੀਂ ,
ਬਹੁਤ ਖ਼ੂਬ ਆਨੰਦ ਉਠਾਇਆ।
ਮੈਂ ਸਰਕਾਰੀ ਸਕੂਲ ਕਾਲਝਰਾਣੀ ਦਾ ਜਾਇਆ
ਮਾਂ ਬੋਲੀ ਦਾ ਜਿਸਨੇ ਪਾਠ ਪੜ੍ਹਾਇਆ।
ਸਿਮਰ ਮੈਡਮ ਅੰਗਰੇਜ਼ੀ ਪੜਾਉਂਦੇ,
ਉੱਤਰ ਵੀ ਬੋਰਡ ਤੇ ਲਿਖਾਉਂਦੇ।
ਗਾਈਡ ਦੀ ਕਦੇ ਨਾ ਵਰਤੋਂ ਕਰਦੇ,
ਸ਼ੈਕਸਪੀਅਰ ਦੀਆਂ ਕਹਾਣੀਆਂ ਸੁਣਾਉਂਦੇ ।
ਸਰਕਾਰੀ ਸਕੂਲ ਵੀ ਪੜ੍ਹਨ ਅੰਗਰੇਜ਼ੀ
ਹੇਠਾਂ ਅਧਿਆਪਕਾਂ ਦੀ ਛਤਰ ਛਾਇਆ।
ਮੈਂ ਸਰਕਾਰੀ ਸਕੂਲ ਕਾਲਝਰਾਣੀ ਦਾ ਜਾਇਆ
ਮਾਂ ਬੋਲੀ ਦਾ ਜਿਸਨੇ ਪਾਠ ਪੜ੍ਹਾਇਆ।
ਪਰਮਜੀਤ ਮੈਡਮ ਹਿੰਦੀ ਪੜਾਉਂਦੇ,
ਕੈ,ਖੈ ਨਾਲ ਸਿਖਾਉਂਦੇ।
ਕਬੀਰ,ਰਹੀਮ , ਸੂਰਦਾਸ ਤੋਂ ਲੈਕੇ,
ਮੁਨਸ਼ੀ ਜੀ ਦੀਆਂ ਕਹਾਣੀਆਂ ਸੁਣਾਉਂਦੇ।
ਉਹਨਾਂ ਦੇ ਹੀ ਪਿਆਰ ਨੇ ਸਾਨੂੰ ਸਿੱਖਿਆ ਦੀਆਂ,
ਪੌੜੀਆਂ ਤੇ ਚੜ੍ਹਾਇਆ।
ਮੈਂ ਸਰਕਾਰੀ ਸਕੂਲ ਕਾਲਝਰਾਣੀ ਦਾ ਜਾਇਆ,
ਮਾਂ ਬੋਲੀ ਦਾ ਜਿਸਨੇ ਪਾਠ ਪੜ੍ਹਾਇਆ।
ਸਮਾਜਿਕ ਵਿਸ਼ੇ ਦੀ ਗੱਲ ਜਦੋਂ ਚੱਲਦੀ,
ਮਨੋਜ ਸਰ ਦੀ ਯਾਦ ਨਾ ਟਲਦੀ।
ਹਰ ਵਿਸ਼ੇਸ ਨੂੰ ਟਰਿੱਕ ਨਾਲ ਸਮਝਾਉਂਦੇ,
ਉਹਨਾਂ ਦੇ ਸਿਖਾਏ ਫਲਸਫੇ,
ਇਮਤਿਹਾਨਾਂ ਵਿੱਚ ਬੜੇ ਕੰਮ ਨੇ ਆਉਂਦੇ।
ਧੰਨਵਾਦ ਕਰਾਂ ਇਹਨਾਂ ਦਾ ਜਿਹਨਾਂ ਨੇ,
ਕਿੰਨੇ ਹੀ ਗ਼ਰੀਬ ਜ਼ਿੰਦਗੀਆਂ ਨੂੰ,
ਪੜ੍ਹਾਈ ਦੇ ਨਾਲ ਰੁਸ਼ਨਾਇਆ।
ਮੈਂ ਸਰਕਾਰੀ ਸਕੂਲ ਕਾਲਝਰਾਣੀ ਦਾ ਜਾਇਆ
ਮਾਂ ਬੋਲੀ ਦਾ ਜਿਸਨੇ ਪਾਠ ਪੜ੍ਹਾਇਆ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ