ਦਾਸਤਾਨ-ਏ-ਮਜਦੂਰ
'ਮਜਦੂਰ ਦਿਵਸ' ਤੇ ਗੱਲ ਕਰੀਏ,
ਜੋ ਕਿਰਤੀ, ੳਨ੍ਹਾ ਮਜ਼ਲੂਮਾ ਦੀ।
ਆਖਿਰ ਇਨਸਾਨ ਹੀ ਨੇ ਉਹ ਵੀ,
ਇਨਸਾਨਾ ਤੋ ਡੰਗੇ ਮਹਿਰੂਮਾ ਦੀ।
ਵਿਚ ਬਰਸਾਤਾਂ ਛੱਤ ਪਈ ਚੋਵੇ,
ਜਾਗ ਕੇ ਰਾਤਾਂ ਕੱਟਣ ਨਿਆਣੇ।
ਇਹ ਜੂਨ ਬੁਰੀ ਏ ਕਿਰਤੀ ਦੀ,
ਕਈ ਆਖਣ ਲੋਕ ਸਿਆਣੇ।
ਮੁਲਕ ਅਜਾਦ 'ਚ ਵੱਸਦੇ ਹਾਂ,
ਹਰ ਕੋਈ ਏਥੇ ਕਹੇ ਜਾਦਾ ਏ।
ਫਿਰ ਕੰਮੀ ਦਾ ਪੁੱਤ ਪੜਿਆ ਲਿਖਿਆ,
ਕੰਮੀ ਹੀ ਕਿਉ ਰਹੇ ਜਾਦਾ ਏ?
ਗੰਢ ਫਰਜਾਂ ਦੀ ਭਾਰੀ ਸਿਰ ਤੇ,
ਚੁੱਕ ਗਰਜਾਂ ਭਾਲਦੇ ਵੇਖੇ ਮੈ,
ਮਿਹਨਤ ਦਾ ਮੁੱਲ ਪੂਰਾ ਮਿਲਜੇ,
ਕਈ ਦੀਦੇ ਗਾਲ੍ਹਦੇ ਵੇਖੇ ਮੈ।
ਹਰ ਰੋਜ ਕਮਾਉਣਾ ਤੇ ਉਹੀ ਖਾਣਾ,
ਦਾਸਤਾਨਾ ਇਹ ਮਜਦੂਰ ਦੀਆਂ।
ਨਹੀ ਪਤਾ, ਹਲਾਤਾ ਕਦ ਬਦਲਣ,
'ਬਾਰੀਆ',ਚਲਦੇ ਏ ਦਸਤੂਰ ਦੀਆਂ।
ਸਤਨਾਮ ਬਾਰੀਆ
ਮੋ: 9888151099