ਕਵਿਤਾ
ਜੀ ਕਰਦਾ ਮੇਰਾ
ਉਸਨੂੰ ਦੇਖਣ ਲਈ,
ਲੱਖਾਂ ਗੇੜੇ ਲਾਏ ਨੇ।
ਲੱਭ ਲੱਭ ਹਾਰ ਗਿਆ,
ਨਜ਼ਰ ਨਾ ਆਏ ਨੇ।
ਜੀ ਕਰਦਾ ਮੇਰਾ,
ਤੱਕੀ ਜਾਵਾਂ ਮੈਂ।
ਖਿੜ੍ਹ ਖਿੜ੍ਹ ਹੱਸੇ,
ਤੇ ਨੱਚਾਂ ਗਾਵਾਂ ਮੈਂ।
ਝੱਟ ਵੱਟ ਮੱਥੇ ਜਦੋਂ,
ਪਾ ਲੈਂਦੀ ਏ।
ਨੂਰ ਨੈਣੋਂ ਨੈਣ ਜੋਤੀ,
ਗਵਾ ਲੈਂਦੀ ਏ।
ਨਾ ਸੁਣਦੀ ਗੱਲ ਮੇਰੀ,
ਜੋ ਕਹਿਣਾ ਚਾਹਾਵਾਂ ਮੈਂ।
ਜੀ ਕਰਦਾ ਮੇਰਾ,
ਤੱਕੀ ਜਾਵਾਂ ਮੈਂ।
ਪੱਥਰ ਦਿਲ ਕਹਾਂ,
ਜਾਂ ਨਾ ਸਮਝ ਉਸਨੂੰ।
ਚੰਗੇ ਮਾੜੇ ਦੀ,
ਨਾ ਹੈ ਪਛਾਣ ਜਿਸਨੂੰ।
ਲਿਖ ਗੀਤ ਗਾ ਕੇ,
ਸਦਾ ਸਮਝਾਵਾਂ ਮੈਂ।
ਜੀ ਕਰਦਾ ਮੇਰਾ,
ਤੱਕੀ ਜਾਵਾਂ ਮੈਂ।
✍️✍️
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ
9463162463