Thursday, November 21, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

" ਕਲਮ "

October 11, 2022 12:53 AM

" ਕਲਮ "
ਪਿੱਠ ਦੇ ਪਿੱਛੇ ਛੱਡ ਦੇ ਭੰਡਣਾ ਯਾਰਾਂ ਨੂੰ,
ਜਿਸ ਦਿਨ ਚੜ੍ਹ ਗਿਅਾ ਧੱਕੇ ਕਿਸੇ ਛੁਡਾਣਾ ਨੲੀਂ ।
ਕਲਮ ਮੇਰੀ ਦਾ ਮੂੰਹ ਵੀ ਤਾਂ ਬੜ੍ਹਾ ਤਿੱਖਾ ੲੇ,
ਜਦ ੲੇ ਬੋਲਣੀ, ਤੈਥੋਂ ਸੁਣਿਅਾ ਜਾਣਾ ਨੲੀਂ ।

ਕਿਰਦਾਰ ਚਾਹੀਦੇ ੳੁੱਚੇ, ਕੱਦ ਦੀ ਵੱਡੀ ਗੱਲ ਨਹੀਂ ।
ਸ਼ੇਖੀਅਾਂ ਮਾਰਨ ਵਾਲ਼ੇ , ਮਸਲੇ ਕਰਦੇ ਹੱਲ ਨਹੀਂ ।
ਚੁੱਪਾਂ ਦੇ ਵਿੱਚ ਹੁੰਦੇ ਛੁਪੇ ਤੂਫਾਨ ਸਦਾ ,
ਸੱਚ ਨੂੰ ਸੌਖਾ ਹੁੰਦਾ ਕਦੇ ਦਬਾਣਾ ਨੲੀਂ ।
ਕਲਮ ਮੇਰੀ ਦਾ ਮੂੰਹ ਵੀ..............................॥

ਚਾਪਲੂਸੀਅਾਂ ਕਰਕੇ ਕਦੇ ਸਨਮਾਨ ਨਹੀਂ ਪਾੲੀਦੇ ।
ਅਣਖਾਂ ਖਾਤਰ ਅਾਹਡੇ ਸਦਾ ਡਾਹਡਿਅਾਂ ਨਾਲ ਲਾੲੀਦੇ ।
ਜਿੱਤ-ਹਾਰ ਤਾਂ ਪਹਿਲੂ ਨੇ ਦੋ ਜਿੰਦਗੀ ਦੇ ,
ਸਾਥੋਂ ਜਰਿਅਾ ਜਾਂਦਾ ਕਦੇ ਜਰਵਾਣਾ ਨੲੀਂ ।
ਕਲਮ ਮੇਰੀ ਦਾ ਮੂੰਹ ਵੀ...............................॥

ੲਿੱਜਤ ਨੂੰ ਮਿਲੇ ੲਿੱਜਤ , ਧੱਕਿਅਾਂ ਨੂੰ ਸਦਾ ਧੱਕੇ ਨੇ ।
" ਸੰਧੂ " ਨੇ ਤਾਂ ਅਾਪਣੇ ੲਿਹੋ ਅਸੂਲ ਜੇ ਰੱਖੇ ਨੇ ।
" ਰਾਜਲਹੇੜੀ " ਪਹਿਲਾਂ ਕਰਦਾ ਵਾਰ ਨਹੀਂ,
ਖੂਨ 'ਚ ਸਾਡੇ ਲਿਖਿਅਾ ਫਿਰ ਡਰ ਜਾਣਾ ਨੲੀਂ ।
ਕਲਮ ਮੇਰੀ ਦਾ ਮੂੰਹ ਵੀ ਤਾਂ ਬੜ੍ਹਾ ਤਿੱਖਾ ੲੇ ,
ਜਦ ੲੇ ਬੋਲਣੀ, ਤੈਥੋਂ ਸੁਣਿਅਾ ਜਾਣਾ ਨੲੀਂ ॥

ਲੇਖਕ:- ਹਰਜਿੰਦਰ ਸੰਧੂ ਰਾਜਲਹੇੜੀ

Have something to say? Post your comment