*ਗ਼ਜ਼ਲ*
ਜਿੱਡੀ ਹੋਵੇ ਚਾਦਰ, ਓਨ੍ਹੇ ਪੈਰ ਪਸਾਰੋ।
ਨਿਰਬਲ ਹੋ ਤਾਂ, ਹਾਥੀ ਤਾਈਂ ਨਾ ਲਲਕਾਰੋ।
ਦੂਜੇ ਦੀ ਔਕਾਤ ਨੂੰ, ਪਰਖ਼ਣ ਨਾਲੋਂ ਪਹਿਲਾਂ,
ਖ਼ੁਦ ਦੀ ਕੀ ਔਕਾਤ ਹੈ, ਇਹ ਵੀ ਜ਼ਰਾ ਵਿਚਾਰੋ।
ਪੱਲੇ ਨਈ ਜੇ ਧੇਲਾ, ਸ਼ਾਹੂਕਾਰ ਨਾ ਬਣੀਏਂ,
ਰੁੱਖੀ ਮਿੱਸੀ ਖਾ ਕੇ, ਆਪਣਾ ਸਮਾਂ ਗੁਜਾਰੋ।
ਖੋਟਾਂ ਹੈ ਜੇ ਅੰਦਰ ਤਾਂ, ਸਿੱਖਿਆ ਨਾ ਦੇਵੋ,
ਕਹੋ ਕਿਸੇ ਨੂੰ ਪਿੱਛੋਂ, ਪਹਿਲਾਂ ਆਪ ਸੁਧਾਰੋ।
ਗੁਣ ਦੂਜੇ ਦੇ ਧਾਰੋ, ਜੇਕਰ ਚੰਗਾ ਬਣਨਾ,
ਅਪਣੀ ਬੁਰਿਆਈ ਨੂੰ, ਯਾਰੋ ਆਪ ਨਿਕਾਰੋ।
ਲੱਖਿਆ ਪਿੱਛੇ ਲੱਗਕੇ ਗੈਰ ਭਸ਼ਾਵਾਂ ਦੇ,
ਮਾਂ ਬੋਲੀ ਪੰਜਾਬੀ ਕਦੇ ਨਾ ਮਨੋਂ ਵਿਸਾਰੋ।
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ