ਕਵਿਤਾ
ਵਿੱਤੀ ਸਹਾਇਤਾ
ਕੋਈ ਵਿੱਤੀ ਸਹਾਇਤਾ ਕਰਨਾ ਚਾਹੇ,
ਤਾਂ ਕਰ ਸਕਦਾ ਹੈ।
ਜੇ ਕੋਈ ਕਿਸੇ ਦਾ ਘਰ ਭਰਨਾ ਚਾਹੇ,
ਤਾਂ ਭਰ ਸਕਦਾ ਹੈ।
ਜਿਸ ਕੋਲ ਵੀ ਹੈ ਧਨ ਕਾਲਾ ਜੀ,
ਖੋਲ੍ਹੇ ਕਿਸੇ ਦੀ ਕਿਸਮਤ ਦਾ ਤਾਲਾ ਜੀ।
ਕਰੇ ਨਾ ਖੁਦਕੁਸ਼ੀ, ਕੋਈ ਕਰਜ਼ਾਈ,
ਬਚਾ ਜਾਨ ਕਰੋ, ਕੰਮ ਨਿਰਾਲਾ ਜੀ।
ਨਾ ਪੁੱਛੇ ਕੋਈ ਜ਼ਿੰਦਗੀ ਦੇ,
ਪੰਹਾਹ ਸਾਲ ਕਿੰਝ ਬਿਤਾਏ ਨੇ।
ਕਿਸ ਨੇ ਕੀਤੀ ਮਦਦ ਮੇਰੀ,
ਕਿਸ ਕਿਸ ਕੋਲੋਂ ਧੋਖੇ ਖਾਏ ਨੇ।
ਜੇ ਕੋਈ ਕਾਲੇ ਧਨ ਨੂੰ,
ਟਿਕਾਣੇ ਲਾਉਣਾ ਚਾਹੁੰਦਾ ਏ।
ਜੇ ਕੋਈ ਤਰੱਕੀ ਵਿੱਚ,
ਹਿੱਸਾ ਪਾਉਣਾ ਚਾਹੁੰਦਾ ਏ
ਮਦਦ ਕਰੇ ਕੋਈ ਕਲਮ ਕਾਰਾਂ ਦੀ,
ਜੋ ਉੱਪਲ ਜਿਹੇ ਲੋੜਵੰਦਾਂ ਦੀ,
ਜ਼ਿੰਦਗੀ ਬਚਾਉਣਾ ਚਾਹੁੰਦਾ ਏ।
@©®
ਸਰਬਜੀਤ ਸੰਗਰੂਰਵੀ