ਕਵਿਤਾ
ਪੈਸਾ
ਪੈਸੇ ਦੀ ਕੀਮਤ ਦਾ,
ਪਤਾ ਅੱਜ ਹੀ ਹੈ ਲੱਗਿਆ।
ਸਾਰੀ ਉਮਰ ਕਮਾ ਕੇ ਸੰਗਰੂਰਵੀ,
ਕੋਈ ਵਿਰਲਾ ਹੀ ਹੈ ਰੱਜਿਆ।
ਲੱਗੀ ਜਦੋਂ ਸੱਟ,
ਝੱਟ ਪਾਸਾ ਵੱਟ ਗਏ।
ਦੇਖ ਗ਼ਰੀਬ ਹੁਣ,
ਬੁਲਾਉਣੋ ਹੱਟ ਗਏ।
ਜਾਨ ਕਹਿਣ ਵਾਲੇ,
ਵੈਰੀ ਹੋਏ ਜਾਨ ਦੇ,
ਲਾ ਲਾਰੇ ਸੰਗਰੂਰਵੀ,
ਮਾਰ ਸੱਟ ਗੲੇ।
ਪੇਸ਼ ਜਾਂਦੀ ਨਾ,
ਅੱਜਕਲ੍ਹ ਬੰਦੇ ਦੀ,
ਥਾਂ ਥਾਂ ਪ੍ਰਧਾਨ,
ਪੈਸਾ ਹੀ ਹੋਇਆ ਏ।
ਗ਼ਰੀਬ ਨੇ ਤਾਂ ਇੱਥੇ,
ਰੋਣਾ ਹੀ ਰੋਣਾਂ ਸੀ, ਇੱਥੇ ਸਰਮਾਏਦਾਰ ਵੀ,
ਰੋਇਆ ਮੋਇਆ ਏ।
@©®
ਸਰਬਜੀਤ ਸੰਗਰੂਰਵੀ
9463162463