ਸਾਨੂੰ ਰੁੱਸਣਾ ਨਹੀਂ ਆਉਂਦਾ,
ਜੇ ਰੁੱਸੇ ਤਾਂ ਨਾ ਕਿਸੇ ਨੇ ਮਨਾਉਣਾ।
ਰੁੱਸ ਕੇ ਮੈਂ ਜਾਣਾ ਕਿੱਥੇ,
ਜੇ ਗਿਆ ਵੀ ਜਲਦੀ ਹੈ ਆਉਣਾ।
ਉਡੀਕਾਂ ਉਮਰ ਭਰ ਸੰਗਰੂਰਵੀ,
ਕਦੇ ਤਾਂ ਉਸਨੇ ਵਾਪਸ ਆਉਣਾ।
ਸਾਨੂੰ ਬੋਲਣਾ ਨਹੀਂ ਆਉਂਦਾ,
ਨਾਹੀ ਆਉਂਦਾ ਬੁਲਾਉਣਾ।
ਸਾਨੂੰ ਭੁੱਲਣਾ ਨਹੀਂ ਆਉਂਦਾ,
ਨਾਹੀਂ ਆਉਂਦਾ ਭੁੱਲਾਉਣਾ।
@©®ਸਰਬਜੀਤ ਸੰਗਰੂਰਵੀ