ਅੰਦਰ ਤੰਦੂਰ ਵਾਂਗ ਤਪਦਾ ਹੈ,
ਗਮ ਮੱਚਦਾ ਕਾਹਤੋਂ ਫੇਰ ਨਹੀਂ।
ਕੋਈ ਮਹਿਫ਼ਿਲ ਐਸੀ ਹੋਣੀ ਨਹੀਂ,
ਜਿਥੇ ਪੀਕੇ ਨਿਕਲੀ ਲੇਰ ਨਹੀਂ।
ਮੈਂ ਕੀ ਹੰਢਾਇਆ ਕਿ ਕੋਈ ਕੀ ਜਾਣੇ,
ਲੋਕਾਂ ਭਾਣੇ ਡੁੱਲ੍ਹੇ ਮੇਰੇ ਬੇਰ ਨਹੀਂ।
ਮਰਨ ਤੱਕ ਨੋਚਦਾ ਹੀ ਰਹਿੰਦਾ ਹੈ,
ਇਹ ਗਮ ਹੈ ਦੋਸਤ,ਬਸ਼ਰਤੇ ਸ਼ੇਰ ਨਹੀਂ।
ਵਕਤ ਦਾ ਬੂਟਾ,ਪਾਣੀ ਪਾ ਪਾ ਥੱਕੇ,
ਸਾਡੇ ਲਈ ਰਿਹਾ ਕਿਉਂ ਫੁੱਲ ਕੇਰ ਨਹੀਂ।
ਚਾਨਣ ਨੇ ਹੀ ਕੰਨੀ ਹੱਥ ਲਵਾ ਰੱਖੇ,
ਅਸੀਂ ਚਾਹੁੰਦੇ ਦੇਖਣਾ ਅਜੇ ਅੰਧੇਰ ਨਹੀਂ।
ਓਹਦੇ ਜਾਣ ਬਾਅਦ ਮੁੜ ਪਹੁ ਫੁੱਟੀ ਨਾ,
ਸਾਡੀ ਜ਼ਿੰਦਗੀ ਵਿੱਚ ਹੋਈ ਸਵੇਰ ਨਹੀਂ।
ਸੱਜਣਾ ਦੀਆਂ ਖੁਆਇਸ਼ਾਂ ਨੂੰ ਫਲ ਲੱਗੇਗਾ,
ਮਨਜਿੰਦਰ ਨੇ ਮਰ ਜਾਣਾ ਹੁਣ ਬਹੁਤੀ ਦੇਰ ਨਹੀਂ।
ਮਨਜਿੰਦਰ ਸਿੰਘ