ਕਵਿਤਾ
ਭਾਗਵਾਨ ਇਨਸਾਨ
ਸਬਰ, ਸੰਤੋਖ, ਸੰਤੁਸ਼ਟੀ ਵਾਲਾ,
ਹੁੰਦਾ ਅਮੀਰ ਅਸਲ ਵਿਚ,
ਖ਼ੁਦਗਰਜ਼, ਲਾਲਚੀ,
ਅਰਬਪਤੀ ਹੋ ਕੇ ਵੀ,
ਅਸਲ ਵਿਚ ਸਭ ਤੋਂ ਵੱਡਾ,
ਬਦਨਾਮ ਗ਼ਰੀਬ ਹੁੰਦਾ ਏ।
ਦੁੱਖ ਦਰਦ ਕਿਸੇ ਦੇ,
ਵੰਡਾਉਣ ਵਾਲਾ,ਸੁਣ ਸੰਗਰੂਰਵੀ।
ਗ਼ਰੀਬਾਂ ਨੂੰ ਗਲੇ,
ਲਗਾਉਣ ਵਾਲਾ,ਸੁਣ ਸੰਗਰੂਰਵੀ।
ਭੁੱਖ, ਪਿਆਸ ਕਿਸੇ ਦੀ,
ਮਿਟਾਉਣ ਵਾਲਾ,ਸੁਣ ਸੰਗਰੂਰਵੀ।
ਅਸਲੀ ਇਨਸਾਨ ਹੁੰਦਾ ਏ।
ਨਾਲੇ ਭਾਗਵਾਨ ਹੁੰਦਾ ਏ।
ਸਭ ਦੇ ਧਰਮ ਨੇ,
ਵੱਖੋ-ਵੱਖਰੇ,
ਹੁੰਦਾ ਇੱਕੋ ਇੱਕ,
ਕਿਸੇ ਕਿਸੇ ਦਾ।
ਸਭਦੇ ਕਰਮ ਨੇ,
ਵੱਖੋ-ਵੱਖਰੇ ਸੰਗਰੂਰਵੀ,
ਹੁੰਦਾ ਇੱਕੋ ਇੱਕ ਕਿਸੇ ਦਾ।
ਕੲੀ ਤਾਂ ਇਨਸਾਨੀਅਤ ਨੂੰ ਵੀ,
ਕਰ ਨੇ ਸ਼ਰਮਸਾਰ ਦਿੰਦੇ।
ਜਦ ਹੋ ਕੇ ਇਨਸਾਨ,
ਇਨਸਾਨ ਨੂੰ ਹੀ ਮਾਰ ਦਿੰਦੇ।
ਇਨਸਾਨ ਦੀ ਖੱਲ੍ਹ ਵਿਚ,
ਛੁੱਪੇ ਕੲੀ ਸ਼ੈਤਾਨ ਹੁੰਦੇ ਹਨ।
ਸ਼ੈਤਾਨਾਂ ਨੂੰ ਮਾਤ ਪਾਉਣ ਵਾਲੇ,
ਕੲੀ ਹੈਵਾਨ ਵੀ ਹੁੰਦੇ ਹਨ।
ਆਓ ਆਪਣੇ ਅੰਦਰਲਾ ਸ਼ੈਤਾਨ ਮੁਕਾਈਏ।
ਆਓ ਆਪਣੇ ਅੰਦਰਲਾ ਹੈਵਾਨ ਮੁਕਾਈਏ।
ਇਨਸਾਨ ਦੇ ਹੋ ਜੇਕਰ ਜਾਏ,
ਇਨਸਾਨ ਬਚਾਈਏ।
ਜਨਮ ਦਾਤੀ, ਦਾਤੇ ਨੂੰ ਕਿਉਂ,
ਬੁਰਾ ਬਣਾਈਏ, ਕਿਉਂ ਬੁਰਾ ਬਣਾਈਏ।
ਕਲਮਕਾਰ:
ਸਰਬਜੀਤ ਸੰਗਰੂਰਵੀ