*ਸੁਨੇਹਾ*
ਜੇ ਆਏ ਓ ਸਰਹੰਦ ਤਾਂ,
ਸੁਨੇਹਾ ਲੈ ਕੇ ਜਾਇਓ ।
ਸਿੱਖੀ ਵਾਲੇ ਬੂਟੇ ਨੂੰ ,
ਪਾਣੀ ਰਹਿਤਾਂ ਵਾਲਾ ਪਾਇਓ।
ਪਹਿਲਾਂ ਪਤੀ ਦਿੱਤਾ,
ਦਿੱਲੀ ਚਾਂਦਨੀ ਦੇ ਚੌਂਕ।
ਸਿੱਖੀ ਵਾਲੇ ਬੂਟੇ ਨੂੰ ਨਾ,
ਲੱਗਣ ਦਿੱਤੀ ਸਿਉਂਕ।
ਮੇਰੇ ਵਾਂਗ ਹੀ ਸਿੱਖੀ ਲਈ,
ਆਪਣਾ ਪਿਆਰ ਜਤਾਇਓ।
ਜੇ ਆਏ ਓ ਸਰਹੰਦ ਤਾਂ,
ਸੁਨੇਹਾ ਲੈ ਕੇ ਜਾਇਓ।
ਸਿੱਖੀ ਵਾਲੇ ਬੂਟੇ ਨੂੰ ,
ਪਾਣੀ ਰਹਿਤਾਂ ਵਾਲਾ ਪਾਇਓ।
ਚੇਤੇ ਕਰਿਓ ਗੋਬਿੰਦ ,
ਮੇਰਾ ਕੰਡਿਆਂ ਤੇ ਸੁੱਤਾ।
ਕਿੰਨੇ-ਕਿੰਨੇ ਦਿਨ ਸਫ਼ਰਾਂ' ਚ
ਰਿਹਾ ਸੀ ਉਹ ਭੁੱਖਾ।
ਹੋ ਕੇ ਸਿੱਖੀ ਤੋਂ ਦੂਰ ,
ਤਕਲੀਫ਼ ਹੋਰ ਨਾ ਵਧਾਇਓ।
ਜੇ ਆਏ ਓ ਸਰਹੰਦ ਤਾਂ,
ਸੁਨੇਹਾ ਲੈ ਕੇ ਜਾਇਓ।
ਸਿੱਖੀ ਵਾਲੇ ਬੂਟੇ ਨੂੰ ,
ਪਾਣੀ ਰਹਿਤਾਂ ਵਾਲਾ ਪਾਇਓ।
ਕੇਸ ਕੱਟਣ ਤੋਂ ਪਹਿਲਾਂ ,
ਕੇਸਗੜ੍ਹ ਚੇਤੇ ਕਰਿਓ।
ਪੰਜ ਪਿਆਰੇ ਸਾਜੇ ਗੁਰੂ
ਧਿਆਨ ਉਹਨਾਂ ਦਾ ਧਰਿਓ।
ਤਾਜ ਸਿੱਖੀ ਵਾਲਾ ਸੋਹਣਾ
ਦਸਤਾਰ ਸਿਰ ਤੇ ਸਜਾਇਓ।
ਜੇ ਆਏ ਓ ਸਰਹੰਦ ਤਾਂ,
ਸੁਨੇਹਾ ਲੈ ਕੇ ਜਾਇਓ।
ਸਿੱਖੀ ਵਾਲੇ ਬੂਟੇ ਨੂੰ ,
ਪਾਣੀ ਰਹਿਤਾਂ ਵਾਲਾ ਪਾਇਓ।
ਗੜ੍ਹੀ ਚਮਕੌਰ ਵਾਲੀ ਦੱਸੂ,
ਮੇਰਾ ਅਜੀਤ ਤੇ ਜੁਝਾਰ।
ਜੋਰਾਵਰ, ਫਤਿਹ ਸਿੰਘ ਬਾਰੇ,
ਦੱਸੂਗੀ ਦੀਵਾਰ।
ਵੇ ਮੈਂ ਦਿੱਤਾ ਸਰਬੰਸ ,
ਕਿਤੇ ਮਨੋ ਨਾ ਭੁਲਾਇਓ।
ਜੇ ਆਏ ਓ ਸਰਹੰਦ ਤਾਂ,
ਸੁਨੇਹਾ ਲੈ ਕੇ ਜਾਇਓ।
ਸਿੱਖੀ ਵਾਲੇ ਬੂਟੇ ਨੂੰ ,
ਪਾਣੀ ਰਹਿਤਾਂ ਵਾਲਾ ਪਾਇਓ।
ਠੰਡੇ ਬੁਰਜ ਨੂੰ ਰੱਖਿਓ ,
ਖਿਆਲਾਂ ਚ ਵਸਾਕੇ।
ਜਿਥੋਂ ਨੰਨੇ-ਮੁੰਨੇ ਲਾਲ ,
ਮੈਂ ਤੋਰੇ ਸੀ ਸਜਾ ਕੇ।
ਕੰਵਲ ਸ਼ਿਖਰਾਂ ਦੀ ਠੰਢ,
ਮਹਿਸੂਸ ਕਰ ਜਾਇਓ।
ਜੇ ਆਏ ਓ ਸਰਹੰਦ ਤਾਂ,
ਸੁਨੇਹਾ ਲੈ ਕੇ ਜਾਇਓ।
ਸਿੱਖੀ ਵਾਲੇ ਬੂਟੇ ਨੂੰ ,
ਪਾਣੀ ਰਹਿਤਾਂ ਵਾਲਾ ਪਾਇਓ।
ਕੰਵਲਜੀਤ ਕੌਰ ਕੰਵਲ