ਚੇਤਿਆਂ ਵਿਚੋਂ ਚਿਹਰਾ ਤੇਰਾ ਜਾਂਦਾ ਨਹੀਂ,
ਜਿੰਦਗੀ ਵਿਚੋਂ ਕਦ ਦੀ ਬੇਸ਼ਕ ਚਲੀ ਗਈ।
ਹੁਣ ਮੁਟਿਆਰ ਹੋਈ ਤਾਂ ਪ੍ਰੇਸ਼ਾਨ ਕਰਦੀ ਹੈ,
ਯਾਦ ਤੇਰੀ ਮੇਰੇ ਜ਼ਿਹਨ ਦੇ ਵਿੱਚ ਪਲੀ ਗਈ।
ਤੂੰ ਸਿਗਰਟ ਵਾਂਗੂ ਕਸ਼ ਲਾਏ ਮੇਰੇ ਜਜ਼ਬਾਤਾਂ ਦੇ,
ਸਾਡੀ ਜ਼ਿੰਦਗੀ ਬਚ ਗਏ ਟੋਟਿਆਂ ਵਾਂਗੂ ਮਲੀ ਗਈ।
ਬੇਵਫ਼ਾਵਾਂ ਨੂੰ ਖੁਦਾ ਨਵਾਜਿਆ ਅੰਤਾਂ ਖੁਸ਼ੀਆਂ ਨਾਲ,
ਵਫ਼ਾਦਾਰ ਆਸ਼ਕਾਂ ਦੀ ਦਿੱਤੀ ਸਦਾ ਬਲੀ ਗਈ।
ਓਦੋਂ ਓਦੋਂ ਮੈੰ ਦੇਹ ਨੂੰ ਦਿੱਤੇ ਤਸੀਹੇ ਬਹੁਤ,
ਜਦੋ ਜਦੋ ਵੀ ਕਮੀ ਓਹਦੀ ਮੈਨੂੰ ਖਲੀ ਗਈ।
ਜੇਰਾ ਨਹੀਓਂ ਹੋਸ਼ੋ ਹਵਾਸ ਵਿੱਚ ਰਹਿ ਸਕਾਂ,
ਹਰ ਰਾਤ ਸ਼ਰਾਬ ਰਤ ਮੇਰੇ ਵਿੱਚ ਰਲੀ ਗਈ।
ਰਾਹਾਂ ਛਾਣਦਿਆਂ ਰੇਤੇ ਦੇ ਵਿੱਚ ਰਲ਼ ਚੁੱਕਿਆ,
ਮੁੜ ਆਈ ਨਾ ਤੂੰ ਖੌਰੇ ਕਿਹੜੀ ਗਲੀ ਗਈ।
ਨਾ ਗਮ ਮੱਚੇ ਨਾ ਯਾਦਾਂ ਕੋਲੋ ਰੁਖਸਤ ਹੋਇਆਂ,
ਅੱਗ ਇਸ਼ਕ ਦੀ ਬੇਸ਼ਕ ਦਿਲ ਮੇਰੇ ਵਿੱਚ ਜਲੀ ਗਈ,
ਕੋਈ ਆਸ ਦਾ ਸੂਰਜ ਚੜ੍ਹਿਆ ਨਾਹੀ ਚੜਨਾ ਏ,
ਜਿੰਦਗੀ ਮੇਰੀ ਦੀ ਸ਼ਾਮ ਦੁੱਖਾਂ ਨਾਲ ਢਲੀ ਗਈ।
ਮਨਜਿੰਦਰ ਨੇ ਦਿਲ ਨੂੰ ਮੇਹਣੇ ਬੇਸ਼ਕ ਬਹੁਤ ਦਿੱਤੇ,
ਪਰ ਯਾਦ ਤੇਰੀ ਪਹਿਲਾਂ ਨਾਲੋਂ ਵਧਕੇ ਫਲੀ ਗਈ।
ਮਨਜਿੰਦਰ ਕਾਲਾ