ਗੀਤ
ਰੁੱਤ ਸੀ ਬਸੰਤ ਦੀ,ਤੇ ਉੱਡਦੇ ਪੰਤਗ ਸੀ,
ਫਿਜ਼ਾ ਵਿੱਚ ਗੂੰਜਦੀ,ਸੰਗੀਤ ਦੀ ਤਰੰਗ ਸੀ।
1)ਮੰਗਵਾਏ ਕਿਸੇ ਕੁਲਚੇ,ਕਿਸੇ ਮੰਗਵਾਏ ਸਮੋਸੇ ਸੀ।
ਕੋਈ ਗਿਆ ਮੰਨ,ਤੇ ਕਿਸੇ ਮਨ ਅੰਦਰ ਰੋਸੇ ਸੀ।
ਕੋਈ ਹੱਸਦਾ ਸੀ ਖੁੱਲ੍ਹ ,ਕੋਈ ਨੱਚਦਾ ਨਿਸੰਗ ਸੀ।
ਰੁੱਤ ਸੀ ਬੰਸਤ ਦੀ,ਤੇ ਉੱਡਦੇ ਪੰਤਗ ਸੀ।
2) ਬਣਾਇਆ ਹਲਵਾ ਕਿਸੇ,ਬਣਾਏ ਕਿਸੇ ਪੀਲੇ ਚੌਲ ਸੀ।
ਹੱਸਦਾ ਸੀ ਬੈਠਾ, ਪਿਆਰਾ ਜਿਸ ਕੋਲ ਸੀ।
ਬੇਸ਼ਕ ਹਵਾ ਕਿਸੇ ਨੂੰ, ਕਰਦੀ ਧੁੱਪ ਤੰਗ ਸੀ।
ਰੁੱਤ ਸੀ ਬੰਸਤ ਦੀ,ਤੇ ਉੱਡਦੇ ਪੰਤਗ ਸੀ।
3)ਛੱਤ ਉੱਤੇ ਕਿਸੇ ,ਡੀ .ਜੇ . ਲੱਗਵਾਇਆ ਸੀ।
ਛੱਤ ਉੱਤੋਂ ਦੇਖ ਕਿਸੇ ਨੂੰ, ਕੋਈ ਮੁਸਕਾਇਆ ਸੀ।
ਹਾਸੀ ਜਿਸਦੀ ਨੇ,ਕਰਿਆ ਮਲੰਗ ਸੀ।
ਰੁੱਤ ਸੀ ਬੰਸਤ ਦੀ,ਤੇ ਉੱਡਦੇ ਪੰਤਗ ਸੀ।
4)ਹੱਸਦੇ ਸੀ ਸਾਰੇ ,"ਸੰਗਰੂਰਵੀ "ਉਦਾਸ ਸੀ।
ਮਾਰ ਗੇੜੇ ਗਲੀ ,ਰਿਹਾ ਕਰਦਾ ਤਲਾਸ਼ ਸੀ।
ਨਾਲੇ ਨੈਣੀ ਜੋਤੀ ਤਾਂ,
ਨਾ "ਉੱਪਲ"ਦੇ ਸੰਗ ਸੀ।
ਰੁੱਤ ਸੀ ਬੰਸਤ ਦੀ,ਤੇ ਉੱਡਦੇ ਪੰਤਗ ਸੀ।
ਸਰਬਜੀਤ ਸੰਗਰੂਰਵੀ