ਕਵਿਤਾ
ਅੱਜ ਕੱਲ੍ਹ
ਅੱਜ ਕੱਲ੍ਹ ਦੇਖਿਆ ਜਾਂਦੈ,
ਗਾਉਣ ਵਾਲਾ ਜਾਂ ਗਾਉਣ ਵਾਲੀ ਨੂੰ।
ਧਿਆਨ ਸ਼ਬਦਾਂ ਤੇ ਨਹੀਂ,
ਹੁਸਨ ਜਾਂ ਪੋਸ਼ਾਕਾਂ ਤੇ ਹੁੰਦੈ।
ਅੱਜ ਕੱਲ੍ਹ ਗੀਤ ਸੁਣਨ ਦੀ,
ਦੇਖਣ ਦੀ ਵਸਤੂ ਰਹਿ ਗਈ ਹੈ।
ਅੱਜ ਕੱਲ੍ਹ ਗੀਤਾਂ ਉੱਤੇ,
ਅਵਾਜ਼ ਨਹੀਂ,
ਸਾਜ਼ ਭਾਰੂ ਹੁੰਦੈ।
ਲੋਕ ਗੀਤ ਤੇ ਨਹੀਂ,
ਸੰਗੀਤ ਤੇ ਨੱਚਦੇ ਹਨ।
ਕਈ ਕਹਿੰਦੇ ਅਵਾਜ਼ ਵਿਚ,
ਦਮ ਹੋਣਾ ਚਾਹੀਦਾ ਹੈ,
ਦਿਲਕਸ਼ ਅੰਦਾਜ਼ ਹੋਣਾ ਚਾਹੀਦਾ,
ਫਿਰ ਭਾਵੇਂ ਲੇਖ, ਕਹਾਣੀ ਨੂੰ ਹੀ ,
ਗੀਤ ਬਣਾ ਕੇ,ਪੇਸ਼ ਕਰ ਦੇਵੇ,
ਗੀਤ ਤੇ ਗਾਇਕ ਹਿੱਟ।
ਸਰਬਜੀਤ ਸੰਗਰੂਰਵੀ