ਸਾਹ ਤਾਂ ਹਰ ਪਲ਼ ਚੱਲਦੇ ਨੇ
ਪਰ ਹੁਣ ਪਲ਼ ਹਰ ਹਾਵਾਂ ਨਾਲ ਹੁੰਦਾ
ਮੇਰੇ ਕੋਲ ਤਾਂ ਯਾਰ ਮਕਾਨ ਹੀ ਆ
ਘਰ ਤਾਂ ਮਾਵਾਂ ਨਾਲ਼ ਹੁੰਦਾ
ਤਪਸ਼ ਭਰੀਆਂ ਧੁੱਪਾਂ ਹੀ ਰਹਿ ਗਈਆਂ ਸਿਰ ਤੇ
ਸਕੂਨ ਤਾਂ ਛਾਵਾਂ ਨਾਲ਼ ਹੁੰਦਾ
ਮੇਰੇ ਕੋਲ਼ ਤਾਂ ਯਾਰ ਮਕਾਨ ਹੀ ਆ
ਘਰ ਤਾਂ ਮਾਵਾਂ ਨਾਲ਼ ਹੁੰਦਾ
ਅੱਜ ਮਰਾਂ ਜਾਂ ਕੱਲ ਹੁਣ ਲਾਸ਼ ਹੀ ਹਾਂ
ਜਿੰਦਗੀ ਕਿੱਥੇ ਰਹਿ ਗਈ
ਜੀਅ ਤਾਂ ਦੁਆਵਾਂ ਨਾਲ਼ ਹੁੰਦਾ
ਮੇਰੇ ਕੋਲ਼ ਤਾਂ ਯਾਰ ਮਕਾਨ ਹੀ ਆ
ਘਰ ਤਾਂ ਮਾਵਾਂ ਨਾਲ਼ ਹੁੰਦਾ,,,,
-ਸੰਦੀਪ ਕੌਰ ਤਲਵੰਡੀ