ਕਵਿਤਾ
ਉੱਠ ਪਿਉ ਦਿਆ ਸ਼ੇਰ ਪੁੱਤਰਾ,
ਉੱਠ ਕਰ ਕਮਾਈ।
ਬਣ ਪਰਿਵਾਰ ਦੀ ਲਾਠੀ,
ਹੁਣ ਘੜੀ ਹੈ ਆਈ।
ਉੱਠ ਬਾਪੂ ਦਿਆ ਸ਼ੇਰ ਪੁੱਤਰਾ,
ਉੱਠ ਕਰ ਕਮਾਈ।
ਕੋਠੇ ਚਿਉਂਦੇ ਦੇਖ ਕੇ,
ਸਭ ਖਿੜ ਖਿੜ ਹੱਸਣ।
ਡੁਬਦੇ ਨੂੰ ਸਭ ਦੇਖ ਕੇ,
ਦੂਰ ਦੂਰ ਨੱਸਣ।
ਲਿਖ ਆਪਣੀ ਤੂੰ ਕਿਸਮਤ,
ਨਾਲ ਪੜ੍ਹਾਈ ਲਿਖਾਈ।
ਉਠ ਪਿਉ ਦਿਆ ਸ਼ੇਰ ਪੁੱਤਰਾ,
ਉਠ ਕਰ ਕਮਾਈ।
ਕਿਰਤ ਵਿੱਚ ਹੁੰਦੀ ਪ੍ਰਭੂ ਦੀ ਵਡਿਆਈ,
ਮਿਹਨਤ ਹੀ ਤਾਂ ਦੁਨੀਆਂ ਵਿੱਚ ਤਰੱਕੀ ਲਿਆਈ।
ਸ਼ਰਮਾ ਲਿਖ ਇਤਿਹਾਸ ਬਣਾ ਖੂਨ ਨੂੰ ਸ਼ਿਆਹੀ,
ਉੱਠ ਪਿਉ ਦਿਆ ਸ਼ੇਰ ਪੁੱਤਰਾ,
ਉੱਠ ਕਰ ਕਮਾਈ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ-ਬਠਿੰਡਾ
ਮੋਬਾਇਲ 7087367969